ਕਿਊਬਿਕ ਸੂਬੇ 'ਚ ਸਿੱਖਾਂ ਦੀ ਦਸਤਾਰ ਤੇ ਧਾਰਮਿਕ ਚਿੰਨ੍ਹਾਂ 'ਤੇ ਪਾਬੰਦੀ
ਕੌਂਸਲ ਦੀ ਪ੍ਰਧਾਨ ਡਾ. ਕੰਵਲਜੀਤ ਕੌਰ ਨੇ ਕਿਹਾ ਕਿ ਸਿੱਖ ਧਰਮ ਦੇ ਅਨੁਸਾਰ ਦਸਤਾਰ ਤੇ ਕਿਰਪਾਨ ਬਹੁਤ ਮਹੱਤਵ ਰੱਖਦੇ ਹਨ ਅਤੇ ਇਹ ਪਾਬੰਦੀ ਸਿੱਖਾਂ ਦੀ ਧਾਰਮਿਕ ਪਛਾਣ ’ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਸਿੱਖ ਆਪਣੀ ਧਾਰਮਿਕ ਪਹਿਚਾਣ ਬਚਾਉਣ ਦੇ ਅਧਿਕਾਰ ਨਾਲ ਰਹਿੰਦੇ ਹਨ, ਪਰ ਸਿਰਫ ਕਿਊਬਿਕ ਵਿੱਚ ਇਹ ਪਾਬੰਦੀਆਂ ਲਾਈਆਂ ਗਈਆਂ ਹਨ।
ਕੈਨੇਡਾ ਦੇ ਕਿਊਬਿਕ ਸੂਬੇ ਵਿੱਚ ਸਰਕਾਰ ਨੇ ਸਿੱਖਾਂ ਲਈ ਧਾਰਮਿਕ ਚਿੰਨ੍ਹਾਂ, ਜਿਵੇਂ ਕਿ ਪੱਗ ਅਤੇ ਕਿਰਪਾਨ ਦੇ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਨਵੇਂ ਕਾਨੂੰਨ, ‘ਬਿੱਲ-21’, ਅਨੁਸਾਰ ਸਿੱਖਾਂ ਨੂੰ ਕੰਮ ਦੇ ਦੌਰਾਨ ਪੱਗ ਸਜਾਉਣ, ਕਿਰਪਾਨ ਧਾਰਨ ਕਰਨ ਅਤੇ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਚਿੰਨ੍ਹ ਵਰਤਣ ਦੀ ਮਨਾਹੀ ਹੋਵੇਗੀ। ਗਲੋਬਲ ਸਿੱਖ ਕੌਂਸਲ ਨੇ ਇਸ ਕਾਨੂੰਨ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਅਤੇ ਕੈਨੇਡਾ ਦੀ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਹ ਪਾਬੰਦੀ ਤੁਰੰਤ ਰੱਦ ਕੀਤੀ ਜਾਵੇ।
ਕੌਂਸਲ ਦੀ ਪ੍ਰਧਾਨ ਡਾ. ਕੰਵਲਜੀਤ ਕੌਰ ਨੇ ਕਿਹਾ ਕਿ ਸਿੱਖ ਧਰਮ ਦੇ ਅਨੁਸਾਰ ਦਸਤਾਰ ਤੇ ਕਿਰਪਾਨ ਬਹੁਤ ਮਹੱਤਵ ਰੱਖਦੇ ਹਨ ਅਤੇ ਇਹ ਪਾਬੰਦੀ ਸਿੱਖਾਂ ਦੀ ਧਾਰਮਿਕ ਪਛਾਣ ’ਤੇ ਹਮਲਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਭਰ ਵਿੱਚ ਸਿੱਖ ਆਪਣੀ ਧਾਰਮਿਕ ਪਹਿਚਾਣ ਬਚਾਉਣ ਦੇ ਅਧਿਕਾਰ ਨਾਲ ਰਹਿੰਦੇ ਹਨ, ਪਰ ਸਿਰਫ ਕਿਊਬਿਕ ਵਿੱਚ ਇਹ ਪਾਬੰਦੀਆਂ ਲਾਈਆਂ ਗਈਆਂ ਹਨ। ਇਸ ਕਾਨੂੰਨ ਦੇ ਤਹਿਤ ਧਾਰਮਿਕ ਚਿੰਨ੍ਹਾਂ, ਜਿਵੇਂ ਕਿ ਮੁਸਲਮਾਨਾਂ ਲਈ ਹਿਜਾਬ, ਯਹੂਦੀਆਂ ਲਈ ਯਰਮੁਲਕੇ ਅਤੇ ਈਸਾਈਆਂ ਲਈ ਕ੍ਰਾਸ ਵੀ ਰੋਕੇ ਗਏ ਹਨ।
ਡਾ. ਕੰਵਲਜੀਤ ਕੌਰ ਦੇ ਕਹਿਣ ਅਨੁਸਾਰ ਇਹ ਕਾਨੂੰਨ ਧਾਰਮਿਕ ਆਜ਼ਾਦੀ ਨੂੰ ਸਖ਼ਤ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਇਸ ਨਾਲ ਨਸਲੀ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਦਰਾਂ ਦਾ ਮਾਹੌਲ ਬਣਿਆ ਹੈ। ‘ਬਿੱਲ 21’ ਕੈਨੇਡਾ ਦੇ ਸੰਵਿਧਾਨ ਦਾ ਉਲੰਘਣ ਕਰਦਾ ਹੈ, ਜੋ ਧਰਮ ਦੀ ਆਜ਼ਾਦੀ ਦੀ ਗਰੰਟੀ ਦਿੰਦਾ ਹੈ। ਇਸ ਪਾਬੰਦੀ ਨੂੰ ਸਿੱਖ ਧਰਮ ਲਈ ਮੰਦਭਾਗਾ ਅਤੇ ਖ਼ਤਰਨਾਕ ਕਦਮ ਵਜੋਂ ਦੇਖਿਆ ਜਾ ਰਿਹਾ ਹੈ।