ਰੇਲਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਭਾਰਤੀ ਮੂਲ ਦੇ ਵਿਅਕਤੀ ਅਤੇ ਉਸਦੀ ਛੋਟੀ ਬੱਚੀ ਦੀ ਮੌਤ
ਪ੍ਰੀਮੀਅਰ Chris Minns ਅਤੇ ਅਧਿਕਾਰੀਆਂ ਨੇ ਦਿਲ ਦਹਿਲਾਉਣ ਵਾਲੇ ਹਾਦਸੇ ਦੌਰਾਨ ਪਿਤਾ ਵੱਲੋਂ ਦਿਖਾਈ ਬਹਾਦਰੀ ਦੀ ਪ੍ਰਸ਼ੰਸਾ ਕੀਤੀ। ਆਸਟ੍ਰੇਲੀਆ ਵੱਸਦਾ ਭਾਰਤੀ ਭਾਈਚਾਰਾ ਹਾਲੇ ਬੀਤੇ ਹਫ਼ਤੇ ਬ੍ਰਿਸਬੇਨ ਬੱਸ ਨਾਲ ਵਾਪਰੇ ਹਾਦਸੇ ਚੋਂ ਨਹੀਂ ਸੀ ਉੱਭਰਿਆ, ਜਿਸ ਵਿੱਚ ਇੱਕ ਗੁਰਸਿੱਖ ਬੱਚੇ ਦੀ ਜਾਨ ਚਲੀ ਗਈ ਸੀ, ਕਿ ਇਹ ਇੱਕ ਹੋਰ ਦਿਲ ਦਹਿਲਾਉਣ ਵਾਲੀ ਖ਼ਬਰ ਅੱਜ ਮਿਲ ਗਈ।
ਸਿਡਨੀ ਦਾ Carlton ਟ੍ਰੇਨ ਸਟੇਸ਼ਨ। ਐਤਵਾਰ ਦੀ ਦੁਪਿਹਰ ਇੱਕ ਮੰਦਭਾਗੀ ਘਟਨਾ ਦਾ ਗਵਾਹ ਬਣਿਆ। ਭਾਰਤੀ ਮੂਲ 40 ਸਾਲਾਂ ਇੱਕ ਵਿਅਕਤੀ ਅਤੇ ਉਸਦੀ 39 ਸਾਲਾਂ ਪਤਨੀ ਆਪਣੀਆਂ ਜੁੜਵਾ ਧੀਆਂ ਨਾਲ ਉਹਨਾਂ ਨੂੰ ਪਰੈਮ 'ਚ ਬਿਠਾਈ ਹਾਲੇ ਸਟੇਸ਼ਨ ਦੀ ਲਿਫਟ 'ਚੋਂ ਬਾਹਰ ਹੀ ਨਿਕਲੇ ਸੀ। ਸਟੇਸ਼ਨ ਪਲੇਟਫਾਰਮ 'ਤੇ ਪਹੁੰਚੇ, ਬੱਸ ਇੱਕ ਪਲ ਲਈ ਅੱਖ ਝਪਕੀ ਕਿ ਪਰੈਮ ਟ੍ਰੇਨ ਟਰੈਕ ਵੱਲ ਰੁੜ ਪਈ।
ਪਿਤਾ ਨੇ ਆਪਣੀਆਂ ਦੋ ਧੀਆਂ ਨੂੰ ਰੇਲ ਪਟੜੀ 'ਤੇ ਡਿੱਗਣ ਤੋਂ ਬਾਅਦ ਬਹਾਦਰੀ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ। ਦੁਖਦਾਈ ਗੱਲ ਇਹ ਰਹੀ ਕਿ ਪਿਤਾ ਅਤੇ ਉਸ ਦੀ ਦੋ ਸਾਲ ਦੀ ਇੱਕ ਧੀ ਦੂਜੇ ਪਾਸੇ ਤੋਂ ਆ ਰਹੀ ਟਰੇਨ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਪੁਲਿਸ ਨੇ ਘਟਨਾ ਨੂੰ ਇਕਦਮ ਤੇਜ਼ੀ ਨਾਲ ਵਾਪਰੀ ਦੱਸਿਆ।
ਪ੍ਰੀਮੀਅਰ Chris Minns ਅਤੇ ਅਧਿਕਾਰੀਆਂ ਨੇ ਦਿਲ ਦਹਿਲਾਉਣ ਵਾਲੇ ਹਾਦਸੇ ਦੌਰਾਨ ਪਿਤਾ ਵੱਲੋਂ ਦਿਖਾਈ ਬਹਾਦਰੀ ਦੀ ਪ੍ਰਸ਼ੰਸਾ ਕੀਤੀ। ਆਸਟ੍ਰੇਲੀਆ ਵੱਸਦਾ ਭਾਰਤੀ ਭਾਈਚਾਰਾ ਹਾਲੇ ਬੀਤੇ ਹਫ਼ਤੇ ਬ੍ਰਿਸਬੇਨ ਬੱਸ ਨਾਲ ਵਾਪਰੇ ਹਾਦਸੇ ਚੋਂ ਨਹੀਂ ਸੀ ਉੱਭਰਿਆ, ਜਿਸ ਵਿੱਚ ਇੱਕ ਗੁਰਸਿੱਖ ਬੱਚੇ ਦੀ ਜਾਨ ਚਲੀ ਗਈ ਸੀ, ਕਿ ਇਹ ਇੱਕ ਹੋਰ ਦਿਲ ਦਹਿਲਾਉਣ ਵਾਲੀ ਖ਼ਬਰ ਅੱਜ ਮਿਲ ਗਈ।
ਪਰਿਵਾਰ ਹਾਲੇ ਅਕਤੂਬਰ 2023 'ਚ ਭਾਰਤ ਤੋਂ ਆਸਟ੍ਰੇਲੀਆ ਰਹਿਣ ਲਈ ਆਇਆ ਸੀ।
#indiancommunity #sydneyaustralia #radiohaanji #indiansinsydney #punjabiinaustralia