Woolworths ਦੀ ਪ੍ਰਮੁੱਖ Amanda Bardwell ਸਣੇ ਕੰਪਨੀ ਦੇ ਸਿਖਰਲੇ ਅਹੁਦੇਦਾਰਾਂ ਤੋਂ ਪੁੱਛੇ ਗਏ ਸਖ਼ਤ ਸਵਾਲ
Woolworths ਜਿਸਦਾ ਆਸਟ੍ਰੇਲੀਆ ਦੇ ਰਿਟੇਲ ਸੈਕਟਰ ਵਿੱਚ 38 ਫੀਸਦ ਤੋਂ ਜਿਆਦਾ ਕਬਜ਼ਾ ਹੈ, ਖਿਲਾਫ਼ ACCC (Australian Competition and Consumer Commission) ਅਦਾਲਤ ਵਿੱਚ ਜਾਣ ਦਾ ਮਨ ਬਣਾਈ ਬੈਠਾ ਹੈ।
ACCC ਦੁਆਰਾ ਆਰੰਭੀ ਗਈ inquiry ਵਿੱਚ ਸੋਮਵਾਰ ਦੇ ਦਿਨ Woolworths ਦੀ ਪ੍ਰਮੁੱਖ Amanda Bardwell ਸਣੇ ਕੰਪਨੀ ਦੇ ਸਿਖਰਲੇ ਅਹੁਦੇਦਾਰਾਂ ਤੋਂ ਸਖ਼ਤ ਸਵਾਲ ਪੁੱਛੇ ਗਏ।
ਅਸਲ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਸਰਕਾਰ ਦੁਆਰਾ ਮਹਿੰਗਾਈ ਦੇ ਮੁੱਦੇ 'ਤੇ ਆਸਟ੍ਰੇਲੀਆ ਦੀ ਵੱਡੀ ਰਿਟੇਲ ਕੰਪਨੀਆਂ ਨੂੰ ਜਵਾਬਦੇਹ ਬਣਾ ਕੇ ਉਹਨਾਂ ਖਿਲਾਫ਼ ਪੜਤਾਲ ਕੀਤੀ ਜਾ ਰਹੀ ਹੈ।
Woolworths ਜਿਸਦਾ ਆਸਟ੍ਰੇਲੀਆ ਦੇ ਰਿਟੇਲ ਸੈਕਟਰ ਵਿੱਚ 38 ਫੀਸਦ ਤੋਂ ਜਿਆਦਾ ਕਬਜ਼ਾ ਹੈ, ਖਿਲਾਫ਼ ACCC (Australian Competition and Consumer Commission) ਅਦਾਲਤ ਵਿੱਚ ਜਾਣ ਦਾ ਮਨ ਬਣਾਈ ਬੈਠਾ ਹੈ।
ਆਉਂਦੇ ਵੀਰਵਾਰ ਹੁਣ Coles ਦੇ ਸਿਖਰਲੇ ਅਹੁਦੇਦਾਰਾਂ ਨੂੰ ਬੈਠਾ ਕੇ ਉਹਨਾਂ ਤੋਂ ਵੀ ਸਖ਼ਤ ਸਵਾਲ ਕੀਤੇ ਜਾਣਗੇ।