ਥਾਂ-ਥਾਂ ਲੱਗੇ ਭਗਵੰਤ ਮਾਨ ਦੀ ਸਰਕਾਰ ਦੇ ਮਸਹੂਰੀਆਂ ਦੇ ਬੋਰਡ, ਲੋਕਾਂ ਦਾ ਕਰੋੜਾਂ ਰੁਪਈਆ ਖਰਚਿਆ ਜਾ ਰਿਹਾ ਮਸਹੂਰੀਆਂ ਉੱਤੇ
ਕੁਰਸੀ ਉੱਤੇ ਕਾਬਜ਼ ਹੋਣ ਤੋਂ ਬਾਅਦ ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ, ਦਾਅਵੇ ਅਤੇ ਵਾਅਦੇ ਇੰਞ ਜਾਪਦਾ ਹੈ ਜਿਵੇਂ ਕਿ ਬਸ ਚੁਣਾਵੀ ਪ੍ਰਚਾਰ ਅਤੇ ਸੱਤਾ ਹਾਸਿਲ ਕਰਨ ਤੱਕ ਹੀ ਸੀਮਤ ਸਨ
ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਰਿਵਾਇਤੀ ਪਾਰਟੀਆਂ ਨੂੰ VIP ਕਲਚਰ ਅਤੇ ਇਸ਼ਤਿਹਾਰ ਬਾਜ਼ੀ ਉੱਤੇ ਹੋਣ ਵਾਲੇ ਲੋਕਾਂ ਦੇ ਕਰੋੜਾਂ ਰੁਪਈਆ ਨੂੰ ਮੁੱਦਾ ਬਣਾ ਕੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋਈ ਸੀ ਅਤੇ ਆਪਣੇ ਇਸ ਦਾਅਵੇ ਕਿ ਜੇਕਰ ਉਹ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਲੋਕਾਂ ਉੱਤੇ ਪੈਂਦੇ ਇੰਞ ਦੇ ਕਿਸੇ ਵੀ ਬੇਲੋੜ੍ਹੇ ਬੋਝ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗੀ ਅਤੇ ਲੋਕਾਂ ਦਾ ਪੈਸੇ ਲੋਕਾਂ ਦੀ ਭਲਾਈ ਲਈ ਹੀ ਵਰਤਿਆ ਜਾਵੇਗਾ ਵਿੱਚ ਪੂਰੀ ਤਰ੍ਹਾਂ ਫੇਲ ਹੁੰਦੀ ਜਾਪਦੀ ਹੈ, ਕੁਰਸੀ ਉੱਤੇ ਕਾਬਜ਼ ਹੋਣ ਤੋਂ ਬਾਅਦ ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ, ਦਾਅਵੇ ਅਤੇ ਵਾਅਦੇ ਇੰਞ ਜਾਪਦਾ ਹੈ ਜਿਵੇਂ ਕਿ ਬਸ ਚੁਣਾਵੀ ਪ੍ਰਚਾਰ ਅਤੇ ਸੱਤਾ ਹਾਸਿਲ ਕਰਨ ਤੱਕ ਹੀ ਸੀਮਤ ਸਨ, ਜਿਸਦਾ ਸਬੂਤ ਪੰਜਾਬੀ ਵਿੱਚ ਹਰ ਕਿਸੇ ਗਲੀ, ਮੋੜ, ਚੁਰਾਹੇ, ਰਸਤੇ ਉੱਤੇ ਲੱਗੇ ਭਗਵੰਤ ਮਾਨ ਸਰਕਾਰ ਦੀ ਮਸਹੂਰੀ ਦੇ ਬੋਰਡ ਦੇਂਦੇ ਹਨ, ਕੋਈ ਵੀ ਖਾਸ ਚੌਂਕ ਜਾਂ ਸੜਕ ਮੁੱਖਮੰਤਰੀ ਸਾਹਿਬ ਦੀਆਂ ਮਸਹੂਰੀਆਂ ਦੇ ਮੁੱਖ ਕੇਂਦਰ ਹਨ, ਪਰ ਲੋਕ ਉਹਨਾਂ ਦੇ ਇਹਨਾਂ ਕੰਮਾਂ ਤੋਂ ਨਾਖੁਸ਼ ਹਨ ਅਤੇ ਆਪਣੇ-ਆਪ ਨੂੰ ਠੱਗੇ ਮਹਿਸੂਸ ਕਰ ਰਹੇ ਹਨ, ਕਿਉਂਕ ਰਿਵਾਇਤੀ ਪਾਰਟੀਆਂ ਦੁਵਾਰਾ ਜੋ ਮੁਸ਼ਕਿਲ ਪ੍ਰੇਸ਼ਾਨੀਆਂ ਦਾ ਸਾਹਮਣਾ ਲੋਕ ਕਈ ਸਾਲਾਂ ਤੋਂ ਕਰ ਰਹੇ ਸਨ, ਆਮ ਆਦਮੀ ਪਾਰਟੀ ਵੱਲੋਂ ਅਜਿਹਾ ਕੁਝ ਨਾ ਕਰਨ ਅਤੇ ਲੋਕਾਂ ਨੂੰ ਬਿਹਤਰ ਸੁੱਖ-ਸੁਵਿਧਾਵਾਂ ਦੇਣ ਦੇ ਵਾਅਦੇ ਪੂਰੀ ਪਰ ਖੋਖਲੇ ਸਾਬਿਤ ਹੁੰਦੇ ਜਾ ਰਹੇ ਹਨ, ਅਜਿਹੇ ਵਿੱਚ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਭਵਿੱਖ ਕੀ ਹੋਵੇਗਾ ਇਹ ਬਹੁਤ ਵੱਡਾ ਸਵਾਲ ਹੈ...