
23 Jan, Indian NEWS Analysis with Pritam Singh Rupal
Host:-

Radio Haanij Afternoon section is dedicated to Indian NEWS and Anayalis with Pritam Singh Rupal
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਜਪਾ ਵਰਕਰਾਂ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 50 ਫੀਸਦ ਤੋਂ ਵੱਧ ਬੂਥ ਜਿੱਤਣ ਦਾ ਟੀਚਾ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਹੁਣ ‘ਆਪ’ ਸਰਕਾਰ ਖ਼ਿਲਾਫ਼ ਖੁੱਲ੍ਹ ਕੇ ਗੁੱਸਾ ਜ਼ਾਹਰ ਕਰਨ ਲੱਗੇ ਹਨ ਅਤੇ ਉਸ ਨੂੰ ਵਾਅਦੇ ਵੀ ਯਾਦ ਕਰਵਾਉਣ ਲੱਗੇ ਹਨ। ਦਿੱਲੀ ਭਾਜਪਾ ਵਰਕਰਾਂ ਨਾਲ ਆਨਲਾਈਨ ਮੀਟਿੰਗ ਦੌਰਾਨ ਮੋਦੀ ਨੇ ਕਿਹਾ ‘ਆਪ’ ਦਾ ਪਰਦਾਫਾਸ਼ ਹੋ ਗਿਆ ਹੈ। ਮੋਦੀ ਅਕਸਰ ਹੀ ‘ਆਪ’ ਨੂੰ ‘ਆਪਦਾ’ (ਆਫਤ) ਆਖ ਕੇ ਸੰਬੋਧਨ ਕਰਦੇ ਹਨ। ਉਨ੍ਹਾਂ ਕਿਹਾ ਕਿ ‘ਆਪਦਾ’ ਰੋਜ਼ ਇਸ ਤਰ੍ਹਾਂ ਨਵੇਂ ਐਲਾਨ ਕਰ ਰਹੀ ਹੈ, ਜਿਵੇਂ ਉਸ ਨੂੰ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣਾ ਆਧਾਰ ਗੁਆਚਣ ਦੀ ਜਾਣਕਾਰੀ ਮਿਲ ਰਹੀ ਹੋਵੇ। ਉਨ੍ਹਾਂ ਨੇ ‘ਆਪ’ ’ਤੇ ‘ਪੂਰਵਾਂਚਲ’ ਦੇ ਲੋਕਾਂ ਨੂੰ ਕੌਮੀ ਰਾਜਧਾਨੀ ’ਚੋਂ ਬਾਹਰ ਕੱਢਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ। ਮੋਦੀ ਨੇ ਕਿਹਾ ਕਿ ਪਾਰਟੀ ਵਿੱਚ ਪੂਰਵਾਂਚਲੀਆਂ ਲਈ ਨਫ਼ਰਤ ਭਰੀ ਹੋਈ ਹੈ। ਇਹ ਪਾਰਟੀ ਲੋਕਾਂ ਨਾਲ ਝੂਠ ਬੋਲ ਰਹੀ ਹੈ ਅਤੇ ਧੋਖੇ ਕਰ ਰਹੀ ਹੈ। ‘ਆਪ’ ਅਤੇ ਕਾਂਗਰਸ ਨੇ ਪਿਛਲੇ 25 ਸਾਲ ਰਲ ਕੇ ਲੋਕਾਂ ਨਾਲ ਵੱਡੇ ਪੱਧਰ ’ਤੇ ਧੋਖਾ ਕੀਤਾ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੂੰ ਹਰਾਉਣ ਦਾ ਸੱਦਾ ਦਿੰਦਿਆਂ ਮੋਦੀ ਨੇ ਕਿਹਾ ਕਿ ਇਹ ਦਿੱਲੀ ਨੂੰ ਵਿਕਸਤ ਭਾਰਤ ਦੀ ਵਿਕਸਤ ਰਾਜਧਾਨੀ ਬਣਾਉਣ ਦਾ ਸੰਕਲਪ ਪੂਰਾ ਕਰਨ ਦਾ ਰਾਹ ਪੱਧਰਾ ਕਰੇਗਾ।
‘ਆਪ’ ’ਤੇ ਨਿਸ਼ਾਨਾ ਸੇਧਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਰਾਬ ਉਪਲਬਧ ਹੈ ਪਰ ਪਾਣੀ ਨਹੀਂ। ਉਨ੍ਹਾਂ ਕਿਹਾ ਕਿ ‘ਆਪਦਾ’ ਨੇ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ। ਉਨ੍ਹਾਂ ਭਾਜਪਾ ਮੈਂਬਰਾਂ ਨੂੰ ‘ਆਪ’ ਦਾ ਪਰਦਾਫਾਸ਼ ਕਰਨ ਲਈ ਟੁੱਟੀਆਂ ਸੜਕਾਂ ਅਤੇ ਕੂੜੇ ਦੀਆਂ ਵੀਡੀਓਜ਼ ਅਤੇ ਤਸਵੀਰਾਂ ਲੋਕਾਂ ਨੂੰ ਦਿਖਾਉਣ ਲਈ ਕਿਹਾ। ਉਨ੍ਹਾਂ ‘ਆਪ’ ਸਰਕਾਰ ਨੂੰ ਲੋਕਾਂ ਦੇ ਬਿਜਲੀ ਬਿੱਲਾਂ ਵਿੱਚ ਵਾਧੇ ਲਈ ਜ਼ਿੰਮੇਵਾਰ ਵੀ ਠਹਿਰਾਇਆ।
What's Your Reaction?






