Melbourne ਦੇ Southwest ਇਲਾਕੇ ਦੇ ਇੱਕ ਗਰਾਉਂਡ ਵਿੱਚ ਪੰਜਾਬੀ ਮੂਲ ਦੇ ਆਸਟ੍ਰੇਲੀਆਈ ਨਾਗਰਿਕ ਦੀ ਮੌਤ ਦੀ ਖ਼ਬਰ ਨੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲਾਅ ਦਿੱਤੀ।
ਵਿਕਟੋਰੀਆ ਪੁਲਿਸ ਨੂੰ ਮੰਗਲਵਾਰ ਤੜਕੇ ਸੂਚਨਾ ਮਿਲੀ ਕਿ Werribee ਤੋਂ ਤਕਰੀਬਨ 10 ਕੁ ਕਿਲੋਮੀਟਰ ਦੂਰ Mambourin ਨਾਮ ਦੇ ਸਬ-ਅਰਬ ਵਿੱਚ Elementary Rd 'ਤੇ ਇੱਕ ਪ੍ਰਾਇਮਰੀ ਸਕੂਲ ਕੋਲ 36 ਸਾਲਾਂ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ।
ਮ੍ਰਿਤਕ ਦੀ ਪਛਾਣ ਅਨਮੋਲ ਬਾਜਵਾ ਦੇ ਰੂਪ ਵਿੱਚ ਹੋਈ ਹੈ। ਬਹਿਰਹਾਲ 3 ਅਤੇ 6 ਸਾਲ ਦੇ ਦੋ ਛੋਟੇ ਬੱਚਿਆਂ ਦੇ ਪਿਤਾ ਅਨਮੋਲ ਦੇ ਮਾਮਲੇ ਵਿੱਚ ਪੁਲਿਸ ਵਧੇਰੇ ਪੜਤਾਲ ਕਰ ਰਹੀ ਹੈ। ਇਸ ਕੇਸ ਵਿੱਚ
ਇੱਕ ਵਿਅਕਤੀ ਵਿਕਟੋਰੀਆ ਪੁਲਿਸ ਦੁਆਰਾ ਗ੍ਰਿਫਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਨਮੋਲ ਦੇ ਸਿਰ ਵਿੱਚ ਸੱਟ ਮਾਰੀ ਗਈ ਦੱਸੀ ਜਾ ਰਹੀ ਹੈ।
The Age ਦੀ ਖ਼ਬਰ ਮੁਤਾਬਕ ਅਨਮੋਲ 15 ਸਾਲ ਪਹਿਲਾਂ ਪੰਜਾਬ ਤੋਂ ਆਸਟ੍ਰੇਲੀਆ ਚੰਗੇ ਭਵਿੱਖ ਦੇ ਸੁਫਨੇ ਲੈ ਕੇ ਆਇਆ ਸੀ ਅਤੇ ਹੁਣ ਸਾਰਾ ਪਰਿਵਾਰ ਬਿਖਰ ਗਿਆ ਹੈ।