2024 ਅਮਰੀਕੀ ਚੋਣ ਨਤੀਜੇ: ਟਰੰਪ ਨੇ ਸ਼ੁਰੂਆਤੀ ਰੁਝਾਨਾਂ 'ਚ ਬੜ੍ਹਤ ਦਰਜ ਕੀਤੀ
ਹਾਲੀਅਨ ਰੁਝਾਨਾਂ ਅਨੁਸਾਰ, ਸੱਤ ਸਵਿੰਗ ਸਟੇਟਾਂ ਵਿੱਚੋਂ ਛੇ ਸਟੇਟਾਂ ਵਿੱਚ ਟਰੰਪ ਅਤੇ ਹੈਰਿਸ ਵਿਚਕਾਰ ਤਗੜਾ ਮੁਕਾਬਲਾ ਜਾਰੀ ਹੈ। ਉਧਰ, ਨੇਵਾਦਾ ਅਤੇ ਹੋਰ ਪੱਛਮੀ ਰਾਜਾਂ ਵਿੱਚ ਵੀ ਵੋਟਿੰਗ ਚੱਲ ਰਹੀ ਹੈ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਅਤੇ ਡੈਮੋਕਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੇ ਆਪਣੇ-ਆਪਣੇ ਗੜ੍ਹਾਂ ਵਿੱਚ ਸ਼ੁਰੂਆਤੀ ਜਿੱਤ ਦਰਜ ਕੀਤੀ ਹੈ। ਹੁਣ ਤਕ ਟਰੰਪ ਨੇ 230 ਇਲੈਕਟੋਰਲ ਵੋਟ ਹਾਸਲ ਕੀਤੀਆਂ ਹਨ, ਜਦਕਿ ਹੈਰਿਸ ਨੂੰ 205 ਵੋਟਾਂ 'ਤੇ ਸਮਰਥਨ ਮਿਲਿਆ ਹੈ। ਵ੍ਹਾਈਟ ਹਾਊਸ ਲਈ ਲੋੜੀਂਦੇ 270 ਇਲੈਕਟੋਰਲ ਵੋਟਾਂ ਦੀ ਦੌੜ 'ਚ ਸਵਿੰਗ ਸਟੇਟਾਂ ਦੀ ਮਹੱਤਵਪੂਰਨ ਭੂਮਿਕਾ ਰਹੇਗੀ।
ਟਰੰਪ ਨੇ ਉੱਤਰੀ ਕੈਰੋਲੀਨਾ ਜਿੱਤ ਲਿਆ ਹੈ, ਨਾਲ ਹੀ ਕਨਸਾਸ, ਮਿਸੌਰੀ, ਉਟਾਹ, ਮੋਂਟਾਨਾ ਅਤੇ ਫਲੋਰਿਡਾ ਵਿੱਚ ਵੀ ਜਿੱਤ ਦਰਜ ਕੀਤੀ ਹੈ। ਦੂਜੇ ਪਾਸੇ, ਕਮਲਾ ਹੈਰਿਸ ਨੇ ਕੋਲੋਰਾਡੋ, ਨਿਊਯਾਰਕ, ਕੈਲੀਫੋਰਨੀਆ, ਮੈਸਾਚੁਸੈਟਸ ਅਤੇ ਇਲੀਨੌਇਸ ਤੋਂ ਜਿੱਤ ਹਾਸਲ ਕੀਤੀ ਹੈ। ਡੈਮੋਕਰੇਟਿਕ ਪਾਰਟੀ ਦੇ ਰਾਜਾ ਕ੍ਰਿਸ਼ਨਮੂਰਤੀ ਨੇ ਇਲੀਨੌਇਸ ਦੇ 8ਵੇਂ ਕਾਂਗਰੈਸ਼ਨਲ ਡਿਸਟ੍ਰਿਕਟ ਤੋਂ ਚੋਣ ਵਿੱਚ ਫਿਰ ਜਿੱਤ ਦਰਜ ਕੀਤੀ ਹੈ।
ਹਾਲੀਅਨ ਰੁਝਾਨਾਂ ਅਨੁਸਾਰ, ਸੱਤ ਸਵਿੰਗ ਸਟੇਟਾਂ ਵਿੱਚੋਂ ਛੇ ਸਟੇਟਾਂ ਵਿੱਚ ਟਰੰਪ ਅਤੇ ਹੈਰਿਸ ਵਿਚਕਾਰ ਤਗੜਾ ਮੁਕਾਬਲਾ ਜਾਰੀ ਹੈ। ਉਧਰ, ਨੇਵਾਦਾ ਅਤੇ ਹੋਰ ਪੱਛਮੀ ਰਾਜਾਂ ਵਿੱਚ ਵੀ ਵੋਟਿੰਗ ਚੱਲ ਰਹੀ ਹੈ।