ਸਿੱਖਿਆ ਮੰਤਰੀ Ben Carroll ਮੁਤਾਬਕ ਸਰਕਾਰੀ ਸਕੂਲਾਂ ਦੇ ਸਾਰੇ ਵਿਦਿਆਰਥੀਆਂ ਅਤੇ ਗੈਰ-ਸਰਕਾਰੀ ਸਕੂਲਾਂ ਦੇ ਯੋਗ ਵਿਦਿਆਰਥੀਆਂ ਦੀ ਸਹਾਇਤਾ ਕਰੇਗਾ। ਇਸ ਨਾਲ ਪਰਿਵਾਰਾਂ ਨੂੰ ਆਪਣੇ ਬੋਨਸ ਨੂੰ ਹੋਰਨਾ ਚੀਜ਼ਾਂ 'ਤੇ ਖਰਚ ਕਰਨ 'ਚ ਮਦਦ ਮਿਲੇਗੀ।
ਇੱਕ ਵਾਰ ਮਿਲਣ ਵਾਲਾ ਬੋਨਸ ਇਸ ਸਾਲ ਨਵੰਬਰ 2024 ਤੋਂ ਉਪਲੱਬਧ ਹੋਵੇਗਾ। ਜੇਕਰ ਤੁਹਾਡਾ ਬੱਚਾ ਸਰਕਾਰੀ ਸਕੂਲ 'ਚ ਪੜ੍ਹਦਾ ਹੈ, ਤਾਂ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ। ਇਹ ਬੋਨਸ ਵਾਊਚਰ ਆਟੋਮੈਟਿਕ ਮਿਲ ਜਾਵੇਗਾ। ਵਾਊਚਰ ਪ੍ਰਤੀ ਬੱਚੇ ਦੇ ਹਿਸਾਬ ਨਾਲ ਮਿਲੇਗਾ। ਸੋ ਉਦਾਹਰਣ ਵੱਜੋਂ ਜੇਕਰ 3 ਬੱਚੇ ਸਕੂਲ ਜਾਂਦੇ ਹਨ, ਤਾਂ $1200 ਡਾਲਰ ਪਰਿਵਾਰ ਨੂੰ ਮਿਲਣਗੇ।