ਤੋਸ਼ਾਖਾਨਾ ਕੇਸ: ਇਸਲਾਮਾਬਾਦ ਹਾਈ ਕੋਰਟ ਵੱਲੋਂ ਇਮਰਾਨ ਖ਼ਾਨ ਨੂੰ ਜ਼ਮਾਨਤ ਦੀ ਮਨਜ਼ੂਰੀ
ਇਮਰਾਨ ਖ਼ਾਨ, ਜੋ 72 ਸਾਲਾਂ ਦੇ ਹਨ, 5 ਅਗਸਤ 2023 ਤੋਂ ਜੇਲ੍ਹ ਵਿੱਚ ਹਨ। ਹਾਲਾਂਕਿ ਇਹ ਤੁਰੰਤ ਸਪੱਸ਼ਟ ਨਹੀਂ ਹੈ ਕਿ ਜ਼ਮਾਨਤ ਦੇ ਬਾਅਦ ਉਹ ਕਦੋਂ ਰਿਹਾਅ ਹੋਣਗੇ। ਇਸ ਤੋਂ ਪਹਿਲਾਂ ਵੀਰਵਾਰ ਨੂੰ ਹਾਈ ਕੋਰਟ ਨੇ ਤੋਸ਼ਾਖਾਨਾ ਕੇਸ ਵਿੱਚ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ।
ਇਸਲਾਮਾਬਾਦ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਦੂਜੇ ਤੋਸ਼ਾਖਾਨਾ ਕੇਸ ਵਿੱਚ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਮਿਆਂਗੁਲ ਹਸਨ ਔਰੰਗਜ਼ੇਬ ਨੇ ਸੁਣਵਾਈ ਪੂਰੀ ਹੋਣ ’ਤੇ 10 ਲੱਖ ਪੀਕੇਆਰ ਦੇ ਦੋ ਬਾਂਡ ਜਮ੍ਹਾਂ ਕਰਵਾਉਣ ਦੀ ਸ਼ਰਤ ’ਤੇ ਇਹ ਜ਼ਮਾਨਤ ਮਜ਼ੂਰ ਕੀਤੀ।
ਇਮਰਾਨ ਖ਼ਾਨ, ਜੋ 72 ਸਾਲਾਂ ਦੇ ਹਨ, 5 ਅਗਸਤ 2023 ਤੋਂ ਜੇਲ੍ਹ ਵਿੱਚ ਹਨ। ਹਾਲਾਂਕਿ ਇਹ ਤੁਰੰਤ ਸਪੱਸ਼ਟ ਨਹੀਂ ਹੈ ਕਿ ਜ਼ਮਾਨਤ ਦੇ ਬਾਅਦ ਉਹ ਕਦੋਂ ਰਿਹਾਅ ਹੋਣਗੇ। ਇਸ ਤੋਂ ਪਹਿਲਾਂ ਵੀਰਵਾਰ ਨੂੰ ਹਾਈ ਕੋਰਟ ਨੇ ਤੋਸ਼ਾਖਾਨਾ ਕੇਸ ਵਿੱਚ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਸੀ।
ਅਦਾਲਤ ਨੇ ਇਮਰਾਨ ਖ਼ਾਨ ਨੂੰ ਜ਼ਮਾਨਤ ਦੇ ਬਾਅਦ ਹੇਠਲੀ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਵੀ ਦਿੱਤਾ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਬਾਨੀ ਲਈ ਇਹ ਫੈਸਲਾ ਉਨ੍ਹਾਂ ਦੀ ਕਈ ਮੁਸ਼ਕਲਾਂ ਵਿਚੋਂ ਇੱਕ ਰਾਹਤ ਵਾਂਗ ਹੈ।