ਉੱਤਰਕਾਸ਼ੀ ਸੁਰੰਗ 'ਚੋਂ 17 ਦਿਨਾਂ ਬਾਅਦ ਸਾਰੇ 41 ਮਜ਼ਦੂਰਾਂ ਨੂੰ ਕੱਢਿਆ ਗਿਆ ਬਾਹਰ, ਜਾਣੋ ਭਾਰਤ ਦੇ ਸਭ ਤੋਂ ਸਫਲ ਮਿਸ਼ਨ ਦਾ ਆਸਟ੍ਰੇਲੀਆਈ ਕੁਨੈਕਸ਼ਨ

ਉੱਤਰਕਾਸ਼ੀ ਸੁਰੰਗ 'ਚੋਂ 17 ਦਿਨਾਂ ਬਾਅਦ ਸਾਰੇ 41 ਮਜ਼ਦੂਰਾਂ ਨੂੰ ਕੱਢਿਆ ਗਿਆ ਬਾਹਰ, ਜਾਣੋ ਭਾਰਤ ਦੇ ਸਭ ਤੋਂ ਸਫਲ ਮਿਸ਼ਨ ਦਾ ਆਸਟ੍ਰੇਲੀਆਈ ਕੁਨੈਕਸ਼ਨ
ਉੱਤਰਾਖੰਡ ਸਰਕਾਰ ਨੇ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਉੱਤਰਕਾਸ਼ੀ ਵਿੱਚ ਨਿਰਮਾਣ ਅਧੀਨ ਸੁਰੰਗ ਵਿੱਚ ਫਸੇ ਸਾਰੇ 41 ਮਜ਼ਦੂਰਾਂ ਨੂੰ ਬਚਾਅ ਮੁਹਿੰਮ ਦੇ 17ਵੇਂ ਦਿਨ ਸਾਰੇ ਮਜ਼ਦੂਰ ਸਹੀ ਸਲਾਮਤ ਬਾਹਰ ਕੱਢ ਲਏ ਗਏ ਹਨ।

ਸੁਰੰਗ ਤੋਂ ਬਾਹਰ ਕੱਢੇ ਗਏ ਮਜ਼ਦੂਰਾਂ ਦੀ ਸ਼ੁਰੂਆਤੀ ਸਿਹਤ ਜਾਂਚ ਸੁਰੰਗ ਵਿੱਚ ਹੀ ਬਣੇ ਅਸਥਾਈ ਮੈਡੀਕਲ ਕੈਂਪ ਵਿੱਚ ਕੀਤੀ ਗਈ।

ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਰੈਸਕਿਊ ਆਪਰੇਸ਼ਨ ਦੇ ਸਫ਼ਲ ਹੋਣ ਤੋਂ ਬਾਅਦ ਇੱਕ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਕੇਂਦਰੀ ਰਾਜ ਮੰਤਰੀ ਜਨਰਲ ਵੀਕੇ ਸਿੰਘ ਵੀ ਮੌਜੂਦ ਸਨ।

ਉਹਨਾਂ ਕਿਹਾ ਕਿ ਇਹ ਇੱਕ ਚੁਣੌਤੀ ਭਰਿਆ ਕੰਮ ਸੀ, ਮਜ਼ਦੂਰ ਸੁਰੰਗ ਅੰਦਰ ਸੰਘਰਸ਼ ਕਰ ਰਹੇ ਸਨ। ਹਰ ਇੱਕ ਸ਼ਖ਼ਸ, ਏਜੰਸੀਆਂ ਅਤੇ ਮੀਡੀਆ ਦਾ ਬਹੁਤ ਧੰਨਵਾਦ। ਕਈ ਮਹਿਕਮਿਆਂ ਨੇ ਇਸ ਕੰਮ ਵਿੱਚ ਆਪਣਾ ਯੋਗਦਾਨ ਦਿੱਤਾ।

ਇੱਥੇ ਦੱਸ ਦਈਏ ਕਿ ਪੇਸ਼ੇ ਤੋਂ ਵਕੀਲ ਅਤੇ ਇੰਜੀਨੀਅਰਿੰਗ ਦੇ ਪ੍ਰੋਫੈਸਰ ਆਸਟ੍ਰੇਲੀਆਈ ਨਾਗਰਿਕ Arnold Dix ਨੂੰ ਖਾਸ ਤੌਰ 'ਤੇ ਇਸ rescue mission ਲਈ ਸੱਦਿਆ ਗਿਆ ਸੀ। Arnold ਜੋ ਕਿ International Tunnelling and Underground Space Association ਦੇ ਪ੍ਰਮੁੱਖ ਵੀ ਹਨ, ਨੇ ਦੱਸਿਆ ਕਿ ਕਰੀਬ 60 ਮੀਟਰ vertical drilling ਦਾ ਕੰਮ 14 ਡਿਗਰੀ ਸੈਲਸੀਅਸ ਦੇ ਪਾਰੇ ਵਿੱਚ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। ਪਰ ਉਹ ਖੁਸ਼ ਹਨ ਕਿ ਭਾਰਤੀ ਮਜ਼ਦੂਰਾਂ ਨੂੰ ਬਚਾਉਣ ਵਾਲੇ ਇਸ ਵੱਡੇ ਅਤੇ ਸਫਲ ਮਿਸ਼ਨ ਦਾ ਉਹ ਹਿੱਸਾ ਬਣ ਸਕੇ।

Facebook Instagram Youtube Android IOS