Votes
[Rating: 0]
holi heart school student 1st in competion

ਹੋਲੀ ਹਾਰਟ ਪ੍ਰੇਜੀਡੈਂਸੀ ਸਕੂਲ ਦੀ ਅਵੱਲ ਆਉਣ ਵਾਲੀ ਵਿਦਿਆਰਥਣ ਗੁਰਲੀਨ ਕੌਰ ਨੂੰ ਸਨਮਾਨਿਤ ਕਰਦੇ
ਹੋਏ ਪ੍ਰਿ: ਵਿਕਰਮ ਸੇਠ ਤੇ ਹੋਰ

holi heart school student 1st in painting competitionਅੰਮ੍ਰਿਤਸਰ (8 ਜੂਨ)- ਹੋਲੀ ਹਾਰਟ ਪ੍ਰੇਜੀਡੈਂਸੀ ਸਕੂਲ ਦੀਵਿਦਿਆਰਥਣ ਨੇ ਕੌਮਾਂਤਰੀ ਪੱਧਰ ਦੀ ਪੇਟਿੰਗ ਪ੍ਰਤੀਯੋਗਤਾ ‘ਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਅਵੱਲ ਸਥਾਨ ਹਾਸਲ ਕੀਤਾ ਹੈ|

ਉਕਤ ਜਾਣਕਾਰੀ ਦਿੰਦੇ ਹੋਏ ਪ੍ਰਿ: ਵਿਕਰਮ ਸੇਠ ਨੇ ਕਿਹਾ ਕਿ ਗਾਂਧੀਅਨ ਇਨਿਸ਼ੇਟਿਵ ਫਾਰ ਡਿਵੈਲਪਮੈਂਟ ਆਫ ਸਪੋਰਟਸ ਸਰਵਿਸਜ਼ ਵੱਲੋ ਕਾਰਵਾਈ ਕੌਮਾਂਤਰੀ ਪੇਟਿੰਗ ਪ੍ਰਤੀਯੋਗਤਾ ‘ਚ ਸਕੂਲ ਦੀ ਹੋਣਹਾਰ ਵਿਦਿਆਰਥਣ ਗੁਰਲੀਨ ਕੌਰ ਦੀ ਬਣਾਈ ਗਈ ਪੇਟਿੰਗ ਪਹਿਲੇ ਨੰਬਰ ‘ਤੇ ਚੁਣੀ ਗਈ, ਜਿਸ ਲਈ ਉਸਨੂੰ 11 ਹਜ਼ਾਰ ਰੁਪਏ ਅਤੇ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ|

ਇਸ ਮੌਕੇ ਡਾਇਰੈਕਟਰ ਸ਼੍ਰੀਮਤੀ ਅੰਜਨਾ ਸੇਠ ਅਤੇ ਸੁਪਰ ਕਿਡਸ ਦੀ ਪ੍ਰਿ: ਸ਼੍ਰੀਮਤੀ ਸ਼ਿਲਪਾ ਸੇਠ ਨੇ ਉਕਤ ਵਿਦਿਆਰਥਣ ਦੀ ਭਰਪੂਰ ਸ਼ਲਾਘਾ ਕੀਤੀ|

Source: Ajit