Votes
[Rating: 0]

Hume bombers Australia

ਆਸਟ੍ਰੇਲੀਅਨ ਫੁੱਟਬਾਲ ‘ਚ ਪੰਜਾਬੀ ਬੱਚਿਆਂ ਦੀ ਦਸਤਕ ਦਾ ਸਿਹਰਾ ਹਿਊਮ ਬੋਮਬਰਸ ਕਲੱਬ ਦੇ ਸਿਰ ਬੱਝਦਾ ਹੈ | ਬੀਤੇ ਕੱਲ ਹਿਊਮ ਬੋਮਬਰਸ ਫੁੱਟਬਾਲ ਕਲੱਬ ਵਲੋਂ ਆਪਣੀਆਂ ਸਫਲਤਾਵਾਂ ਨੂੰ ਭਾਈਚਾਰੇ ਨਾਲ ਸਾਂਝੀਆਂ ਕਰਨ ਲਈ ਪਲੇਠਾ ਸਨਮਾਨ ਅਤੇ ਪ੍ਰਸ਼ੰਸਾ ਪ੍ਰੋਗਰਾਮ ਕਰਵਾਇਆ ਗਿਆ |

ਇਸ ਪ੍ਰੋਗਰਾਮ ‘ਚ ਹਿਊਮ ਬੋਮਬਰਸ ਨੇ ਆਪਣੀਆਂ ਅੰਡਰ-9 ਅਤੇ ਅੰਡਰ-13 ਟੀਮਾਂ ਦੇ ਸਾਰੇ ਖਿਡਾਰੀਆਂ ਦਾ ਸਨਮਾਨ ਕੀਤਾ | ਹਿਊਮ ਬੋਮਬਰਸ ਦੀ ਟੀਮ ਵਲੋਂ ਬੀਤੇ ਸਾਲ ਦੌਰਾਨ ਲਾਜਵਾਬ ਪ੍ਰਦਰਸ਼ਨ ਕੀਤਾ ਗਿਆ ਅਤੇ ਕਾਫੀ ਲੰਬੇ ਸਮੇਂ ਤੋਂ ਸਥਾਪਿਤ ਕਲੱਬਾਂ ਨੂੰ ਬਰਾਬਰ ਦੀ ਟੱਕਰ ਦਿੱਤੀ |

ਪ੍ਰੋਗਰਾਮ ਦੀ ਸ਼ੁਰੂਆਤ ਵੀਰਜ ਸੰਧੂ ਨੇ ਵਾਇਲਨ ਦੀਆਂ ਧੁਨਾਂ ਨਾਲ ਕੀਤੀ ਅਤੇ ਇਸਤੋਂ ਬਾਅਦ ਬੱਚਿਆਂ ਵਲੋਂ ਭੰਗੜੇ ਦੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ | ਲਿਟਲ ਸਟਾਰ ਵਲੋਂ ਵੀ ਡਾਂਸ ਦੇ ਜੌਹਰ ਦਿਖਾਏ ਗਏ ਅਤੇ ਬੱਚੀਆਂ ਵਲੋਂ ਗਿੱਧੇ ਦੀ ਕਲਾ ਦਾ ਵੀ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਨੇ ਆਏ ਹੋਏ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਕਲੱਬ ਦੀਆਂ ਸਫਲਤਾਵਾਂ ਅਤੇ ਅਜੇ ਤੱਕ ਦੇ ਸਫਰ ਦੇ ਵਾਰੇ ਜਾਣੂੰ ਕਰਵਾਇਆ | ਉਨਾਂ ਕਿਹਾ ਕੇ ਕਲੱਬ ਦੀ ਇਸ ਸਫਲਤਾ ਲਈ ਹਿਊਮ ਬੋਮਬਰਸ ਕਲੱਬ ਚ ਆਸਟ੍ਰੇਲੀਅਨ ਫੁੱਟਬਾਲ ਖੇਡਣ ਵਾਲੇ ਬੱਚਿਆਂ ਦਾ ਅਤੇ ਉਨਾਂ ਦੇ ਮਾਤਾ-ਪਿਤਾ ਦਾ ਕਾਫੀ ਯੋਗਦਾਨ ਰਿਹਾ | ਉਨਾਂ ਕਲੱਬ ਦੀ ਸਫਲਤਾ ਲਈ ਇਸੈਂਡਨ ਫੁੱਟਬਾਲ ਕਲੱਬ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ |

ਇਸਤੋਂ ਇਲਾਵਾ ਕਲੱਬ ਦੇ ਸੈਕਟਰੀ ਗੁਰਿੰਦਰ ਸਿੰਘ, ਨੇਤਾਵਾਂ ਚ ਰੌਸ ਸਪੇਂਸ, ਰੌਬ ਮਿਚੇਲ, ਹਿਊਮ ਕਾਉਂਸਿਲ ਦੇ ਮੇਅਰ ਗਿਓਫ ਪੋਰਟਰ, ਏਐੱਫਐੱਲ ਤੋਂ ਰੌਬ ਔਲਡ ਅਤੇ ਜਾਇਵਰ ਮੋਲੋਨੀ, ਇਸੈਂਡਨ ਫੁੱਟਬਾਲ ਕਲੱਬ ਤੋਂ ਸੁਦੀਪ ਨੇ ਆਏ ਹੋਏ ਸੱਜਣਾ ਨੂੰ ਸੰਬੋਧਨ ਕੀਤਾ | ਇਸ ਮੌਕੇ ਕੌਂਸਲਰ ਜੋਸੇਫ ਹਾਵਿਲ, ਟੀਮ ਦੇ ਕੋਚ ਐਂਥੋਨੀ ਕਾਰਡਮਨ, ਪ੍ਰੀਤ ਕਮਲ ਸਿੰਘ ਅਤੇ ਪੰਕਜ ਲੱਧਾ ਵੀ ਹਾਜਿਰ ਸਨ | ਮੰਚ ਸੰਚਾਲਨ ਦੀ ਭੂਮਿਕਾ ਰੁਪਿੰਦਰ ਵਲੋਂ ਅਦਾ ਕੀਤੀ ਗਈ | ਇਹ ਪ੍ਰੋਗਰਾਮ ਆਉਣ ਵਾਲੇ ਸਾਲ ‘ਚ ਹਿਊਮ ਬੋਮਬਰਸ ਦੀਆਂ ਟੀਮਾਂ ਦੇ ਬੇਹਤਰ ਪ੍ਰਦਰਸ਼ਨ ਦੀ ਆਸ ਨਾਲ ਸਮਾਪਤ ਹੋਇਆ |