Votes
[Rating: 5]
Police raid busts alleged professional

Police seized hundreds of dollars during the operation. Courtesy: Jason Edwards

ਪੇਸ਼ੇਵਰ ਭਿਖਾਰੀਆਂ ਦਾ ਇੱਕ ਗੈਂਗ ਜਿਹੜੇ ਮੂਲ ਤੌਰ ‘ਤੇ ਚੀਨ ਤੋਂ ਹਨ, ਵਿਕਟੋਰੀਆ ਪੁਲਿਸ ਦੁਆਰਾ ਬੇਨਕਾਬ ਕੀਤੇ ਗਏ ਹਨ.

ਪੁਲਿਸ ਮੁਤਾਬਿਕ ਬੁਜ਼ਰਗ ਚੀਨੀ ਜਾਅਲੀ ਭਿਖਾਰੀ ਹਰ ਇਕ ਦਿਨ ਸੈਂਕੜੇ ਡਾਲਰਾਂ ਦੀ ਕਮਾਈ ਕਰਦੇ ਹਨ ਅਤੇ ਇਲੈਕਟ੍ਰਾਨਿਕ ਟਰਾਂਸਫਰ ਤਰੀਕੇ ਨਾਲ ਚੀਨ ਨੂੰ ਨਕਦ ਵਾਪਸ ਭੇਜ ਰਹੇ ਹਨ. ਦੋਸ਼ੀਆਂ ਕੋਲ ਭੀਖ ਮੰਗਣ ਵਾਲੀਆਂ ਕਟੋਰੀਆਂ ਅਤੇ ਪੈਸਿਆਂ ਦੇ ਪੈਕਟ ਹੁੰਦੇ ਨੇ, ਇਹਨਾਂ ਨੇ ਖਾਸ ਤੌਰ ਤੇ ਬਣੇ ਕੱਪੜੇ ਪਹਿਣ ਰੱਖੇ ਹੁੰਦੇ ਨੇ ਅਤੇ ਅੰਦਰ ਪਹਿਨੇ ਆਪਣੇ ਆਮ ਕਪੜਿਆਂ ‘ਚ ਸਭ ਲੁਕੋ ਰੱਖਿਆ ਹੁੰਦਾ।

ਇਹਨਾਂ ਦੇ ਪੱਕੇ ਟਿਕਾਣਿਆਂ ‘ਚੋ Elizabeth, Swanston, Flinders ਅਤੇ Bourke streets ਹਨ. ਅਧਿਕਾਰੀਆਂ ਨੂੰ ਇਹ ਲੱਗਦਾ ਕਿ ਇਹ ਚੀਨ ਤੋਂ ਸੈਲਾਨੀ ਵੀਜ਼ਾ ‘ਤੇ ਆਏ ਨੇ. ਵਿਕਟੋਰੀਆ ਪੁਲਿਸ ਨੇ ਫੈਡਰਲ ਪੁਲਿਸ ਅਤੇ ਆਸਟ੍ਰੇਲੀਅਨ ਬਾਰਡਰ ਫੋਰਸ ਨਾਲ ਰਲਕੇ ਇਸ ਪੂਰੇ ਮਾਮਲੇ ਦੀ ਪੜਤਾਲ ਕੀਤੀ। ਬਹਿਰਹਾਲ ਹੁਣ ਕੌਂਸਲ ਦੀ ਤਰਫ਼ ਤੋਂ ਇਹਨਾਂ ਨੂੰ ਰਾਹ ਰੋਕਣ ਦੇ ਨੋਟਿਸ ਜਾਰੀ ਕੀਤੇ ਗਏ ਨੇ.

ਅੰਡਰ-ਕਵਰ ਪੁਲਿਸ ਨੇ ਇਸ ਗੈਂਗ ਕੋਲੋਂ $1000 ਵੀ ਬਰਾਮਦ ਕੀਤੇ। ਬਹਿਰਹਾਲ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਨੂੰ ਵਾਪਸੀ ਦੀ ਟਿਕਟ ਦੇ ਦਿੱਤੀ ਗਈ ਹੈ.

Source: Herald Sun