Votes
[Rating: 0]

ਮੈਲਬੌਰਨ ਅਤੇ ਸਿਡਨੀ ਵਿਚ ਪੰਜਾਬੀਆਂ ਦੇ ਹਰਮਨ ਪਿਆਰੇ ਰੇਡੀਓ, ਰੇਡੀਓ ਹਾਂਜੀ ਵਲੋਂ 27 ਨੂੰ ਦੀਵਾਲੀ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਮੌਕੇ ਜਾਣਕਾਰੀ ਦਿੰਦਿਆਂ ਰੇਡੀਓ ਹਾਂਜੀ ਦੇ ਸੰਚਾਲਕ ਰਣਜੋਧ ਸਿੰਘ ਨੇ ਦੱਸਿਆ ਕੇ ਇਹ ਆਪਣੀ ਕਿਸਮ ਦਾ ਪਹਿਲਾ ਦੀਵਾਲੀ ਮੇਲਾ ਹੋਵੇਗਾ, ਜਿਸ ‘ਚ ਇਥੇ ਵੱਸਦੇ ਪੰਜਾਬੀਆਂ ਨੂੰ ਪੰਜਾਬ ਦੀ ਦੀਵਾਲੀ ਦਾ ਅਹਿਸਾਸ ਕਰਵਾਇਆ ਜਾਵੇਗਾ | ਉਨਾਂ ਦੱਸਿਆ ਕੇ ਮੇਲੇ ਵਿੱਚ ਸ਼ਾਮਿਲ ਹੋਣ ਵਾਲੀ ਹਰ ਵੰਨਗੀ ਖਾਸ ਹੋਵੇਗੀ, ਜਿਸਦੇ ਤਹਿਤ ਦੀਵਾਲੀ ਅਤੇ ਪੰਜਾਬ ਚ ਲੱਗਦੇ ਮੇਲੇ ਦੇ ਮਾਹੌਲ ਨੂੰ ਸਿਰਜਿਆ ਜਾਵੇਗਾ|

ਉਨਾਂ ਦੱਸਿਆ ਕੇ ਮੇਲੇ ਦਾ ਸ਼ਿਖਰ ਪਾਕਿਸਤਾਨ ਤੋਂ ਆਉਣ ਵਾਲੇ ਖਾਸ ਮਹਿਮਾਨ ਮਕਬੂਲ ਰੇਡੀਓ ਪੇਸ਼ਕਾਰ ਅਤੇ ਕਵੀ ਅਫ਼ਜ਼ਲ ਸਾਹਿਰ ਰਹਿਣਗੇ ਜੋ ਕੇ ਉਚੇਚੇ ਤੌਰ ਤੋਂ ਪਾਕਿਸਤਾਨ ਤੋਂ ਰੇਡੀਓ ਹਾਂਜੀ ਦੇ ਸੱਦੇ ਤੇ ਪਹੁੰਚ ਰਹੇ ਹਨ | ਅਫ਼ਜ਼ਲ ਸਾਹਿਰ ਸੰਜੀਦਾ ਕਵੀ ਹੋਣ ਦੇ ਨਾਲ-ਨਾਲ ਇੱਕ ਚੰਗੇ ਹਾਸ-ਰਸ ਕਵੀ ਵੀ ਨੇ ਅਤੇ ਉਨਾਂ ਦੀ ਹਾਸ-ਰਸ ਵੰਨਗੀ ਮੇਲੇ ਤੇ ਚਾਰ-ਚੰਨ ਲਾਵੇਗੀ | ਉਨਾਂ ਵਾਰੇ ਹੋਰ ਦੱਸਦਿਆਂ ਉਨਾਂ ਕਿਹਾ ਅਫ਼ਜ਼ਲ ਸਾਹਿਰ ਨੇ ਇਨਕਲਾਬੀ ਕਵੀ ਪਾਸ਼ ਨੂੰ ਵੀ ਬਹੁਤ ਖੂਬਸੂਰਤੀ ਦੇ ਨਾਲ ਗਾਇਆ ਹੈ | ਮੈਲਬੌਰਨ ਦੇ ਵਿੱਚ ਰਹਿਣ ਵਾਲੇ ਸਾਹਿਤਕ ਪ੍ਰੇਮੀਆਂ ਲਈ ਇਹ ਇਕ ਵੱਡਾ ਤੋਹਫ਼ਾ ਰਹੇਗਾ | ਅਫ਼ਜ਼ਲ ਸਾਹਿਰ ਨੂੰ ਪਾਕਿਸਤਾਨੀ ਸ਼ਿਵ ਕੁਮਾਰ ਬਟਾਲਵੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ | ਦੀਵਾਲੀ ਮੇਲੇ ਤੇ ਅਫ਼ਜ਼ਲ ਸ਼ਹਿਰ ਦੇ ਆਉਂਣ ਨਾਲ ਹਿੰਦ-ਪਾਕ ਦੇ ਨਾਲ ਚੜਦੇ ਅਤੇ ਲਹਿੰਦੇ ਪੰਜਾਬ ਦੀ ਕਲਾ ਅਤੇ ਸੱਭਿਆਚਾਰ ਦਾ ਵੀ ਸੁਮੇਲ ਦੇਖਣ ਨੂੰ ਮਿਲੇਗਾ|

ਮੇਲੇ ਵਾਰੇ ਹੋਰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਮੇਲੇ ‘ਚ ਕਿਸੇ ਵੀ ਤਰਾਂ ਦੀ ਟਿਕਟ ਨਹੀਂ ਰੱਖੀ ਗਈ ਅਤੇ ਬੱਚਿਆਂ ਲਈ ਮੇਲੇ ਦੀ ਸਮਾਪਤੀ ਮੌਕੇ ਹੋਣ ਵਾਲੀ ਆਤਿਸ਼ਬਾਜੀ ਵੀ ਖਿੱਚ ਦਾ ਕੇਂਦਰ ਰਹੇਗੀ | ਇਸਤੋਂ ਇਲਾਵਾ ਕਈ ਤਰਾਂ ਦੇ ਪਕਵਾਨ, ਕਰਵਾਚੌਥ ਦੇ ਲਈ ਖਰੀਦੋ-ਫਰੋਕਤ ਦਾ ਸਮਾਨ, ਮਹਿੰਦੀ ਲਗਾਉਣ ਦੀ ਸਹੂਲਤ, ਪੰਜਾਬੀ ਹਾਸ-ਰਸ ਵੰਨਗੀ ਚੋਂ ਭੰਡ, ਵਣਜਾਰੇ, ਪੰਜਾਬ ਪੁਲਸ ਅਤੇ ਗਿੱਧੇ ਅਤੇ ਭੰਗੜੇ ਤੋਂ ਇਲਾਵਾ ਹੋਰ ਲੋਕ ਨਾਚ ਵੀ ਪੇਸ਼ ਕੀਤੇ ਜਾਣਗੇ ਅਤੇ ਇਸਤੋਂ ਇਲਾਵਾ ਹਾਸੇ-ਠੱਠੇ ਦੀਆਂ ਕਾਫੀ ਵੰਨਗੀਆਂ ਰਹਿਣਗੀਆਂ|