Votes
[Rating: 5]

Melbourne Haanji Diwali Mela Highlights 2019-1

ਮੈਲਬੋਰਨ ਸ਼ਹਿਰ ‘ਚ ਰੇਡੀਓ ਹਾਂਜੀ ਦੀ ਤਰਫ਼ੋਂ ਦੀਵਾਲੀ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਧੂਮਧਾਮ ਨਾਲ ਮਨਾਇਆ ਗਿਆ. ਮਨਹਾਰੀ ਮੈਟਲਸ ਦੇ ਸਹਿਯੋਗ ਨਾਲ ਲਗਾਤਾਰ ਦੂਸਰੇ ਵਰ੍ਹੇ ਮਨਾਏ ਗਏ ਇਸ ਦੇਸੀ ਸਟਾਈਲ ਦੇ ਮੇਲੇ ਵਿੱਚ ਲੋਕਾਂ ਨੇ ਦਿਨ ਵੇਲੇ ਹੋਏ ਖ਼ਰਾਬ ਮੌਸਮ ਦੇ ਬਾਵਜੂਦ ਖਾਸਾ ਉਤਸ਼ਾਹ ਵਿਖਾਇਆ. ਮੇਲਾ ਪ੍ਰਬੰਧਕ ਅਤੇ ਰੇਡੀਓ ਹਾਂਜੀ ਦੇ ਡਾਇਰੇਕਟਰ ਰਣਜੋਧ ਸਿੰਘ ਨੇ ਦੱਸਿਆ ਕਿ ਮੇਲਾ ਭਾਈਚਾਰੇ ਵਿੱਚ ਆਪਸੀ ਸਾਂਝ ਵਧਾਉਣ ਦਾ ਚੰਗਾ ਉਪਰਾਲਾ ਹੈ ਅਤੇ ਪਿਛਲੇ ਵਰ੍ਹੇ ਮਿਲੇ ਭਰਵੇਂ ਹੁੰਗਾਰੇ ਦੇ ਚਲਦਿਆਂ ਹੀ ਇਸ ਸਾਲ ਵੀ ਇਸ ਨੂੰ ਐਲਬਿਅਨ ਦੇ ਪੋਲੀਸ਼ ਕਲੱਬ ‘ਚ ਕਰਵਾਉਣ ਦਾ ਫੈਂਸਲਾ ਲਿਆ ਗਿਆ ਸੀ. ਮੇਲੇ ਦੌਰਾਨ ਸਟੇਜ ਤੋਂ ਫੋਕ ਵੇਵ ਦੀ ਟੀਮ ਨੇ ਭੰਗੜੇ ਦੀਆਂ ਵੱਖੋ-ਵੱਖ ਪੇਸ਼ਕਾਰੀਆਂ ਨਾਲ ਸਭ ਦਾ ਮਨ ਜਿੱਤ ਲਿਆ. ਰੇਡੀਓ ਹਾਂਜੀ ਦੇ ਪ੍ਰੋਗਰਾਮ ਨਿਦੇਸ਼ਕ ਅਤੇ ਸਟੇਜ ਤੋਂ ਕਮਾਨ ਸੰਭਾਲ ਰਹੇ ਗੁਰਜੋਤ ਸਿੰਘ ਸੋਢੀ ਨੇ ਆਪਣੇ ਮਜ਼ਾਹੀਆ ਅੰਦਾਜ਼ ‘ਚ ਲੋਕਾਂ ਦੇ ਢਿੱਡੀਂ ਪੀੜਾਂ ਪਾ ਰੱਖੀਆਂ. ਮੇਲੇ ਵਿੱਚ ਜਿੱਥੇ ਵਪਾਰਕ ਅਦਾਰਿਆਂ ਦੀਆਂ ਸਟਾਲਾਂ ਤੋਂ ਭੀੜ ਜੁਟੀ ਓਥੇ ਹੀ ਖਾਣ ਪੀਣ ਦੀਆਂ ਸਟਾਲਾਂ ‘ਤੇ ਲੰਬੀਆਂ ਕਤਾਰਾਂ ਵੇਖਣ ਨੂੰ ਮਿਲੀਆਂ. ਪੱਤਰਕਾਰ ਹਰਕੀਰਤ ਸਿੰਘ ਸੰਧਰ ਦੀ ਪਲੇਠੀ ਕਿਤਾਬ ‘ਜਦੋਂ ਤੁਰੇ ਸੀ’ ਦੀ ਘੁੰਡ ਚੁਕਾਈ ਵੀ ਕੀਤੀ ਗਈ. ਪ੍ਰੋਗਰਾਮ ਦੇ ਅੰਤ ਵਿੱਚ ਮਨਮੋਹਕ ਅਤਿਸ਼ਬਾਜ਼ੀ ਦਾ ਨਜ਼ਾਰਾ ਵੇਖਣ ਲਾਇਕ ਸੀ.