Punjabi-Music-Night-With-Bir Singh- Haanji-Awards 2018

ਪ੍ਰੋਗਰਾਮ ਦਾ ਸ਼ਿਖਰ ਬੀਰ ਸਿੰਘ ਦੀ ਗਾਇਕੀ ਰਹੀ| ਬੀਰ ਸਿੰਘ ਨੇ ਇੱਕ ਤੋਂ ਬਾਅਦ ਇੱਕ ਅਜਿਹੇ ਗੀਤ ਗਏ ਜਿਸ ਨੇ ਸਰੋਤਿਆਂ ਨੂੰ ਕੀਲ ਕੇ ਰੱਖਿਆ ਅਤੇ ਤਾੜੀਆਂ ਦੀ ਗੜਗੜਾਹਟ ਦੇ ਨਾਲ ਆਏ ਹੋਏ ਸਰੋਤਿਆਂ ਨੇ ਗੀਤਾਂ ਦੇ ਨਾਲ ਪੂਰੀ ਤਾਲ ਮਿਲਾਈ |

ਆਸਟ੍ਰੇਲੀਆ ਦੇ ਇੱਕੋ-ਇੱਕ (24/7) ਚੱਲਣ ਵਾਲੇ ਭਾਰਤੀ ਰੇਡੀਓ ਸਟੇਸ਼ਨ ਰੇਡੀਓ ਹਾਂਜੀ ਵਲੋਂ ਬੀਤੇ ਕੱਲ ਆਪਣੀ ਤੀਸਰੀ ਵਰ੍ਹੇਗੰਢ ਮਨਾਈ ਗਈ | ਇਸ ਮੌਕੇ ਰੇਡੀਓ ਹਾਂਜੀ ਵਲੋਂ ਆਪਣੇ ਸਰੋਤਿਆਂ ਨੂੰ ਵੱਖ-ਵੱਖ ਵਰਗਾਂ ਚ ਅਵਾਰਡ ਦਿੱਤੇ ਗਏ ਅਤੇ ਇਸਤੋਂ ਇਲਾਵਾ ਬੀਰ ਸਿੰਘ ਨੇ ਬੇਹਤਰੀਨ ਸ਼ਬਦਾਂ ਨਾਲ ਸਜੇ ਗੀਤਾਂ ਅਤੇ ਸੁਰਾਂ ਦੇ ਨਾਲ ਆਏ ਹੋਏ ਦਰਸ਼ਕਾਂ ਦਾ ਮਨ ਮੋਹਿਆ|

ਰੇਡੀਓ ਹਾਂਜੀ ਦੀ ਟੀਮ ਵਲੋਂ ਆਪਣੀ ਤੀਸਰੀ ਵਰ੍ਹੇਗੰਢ ਦੇ ਸਬੰਧੀ ਰੱਖੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਡਾ. ਰਸਨਾ ਨੇ ਆਏ ਹੋਏ ਦਰਸ਼ਕਾਂ ਨੂੰ ਸੰਬੋਧਨ ਹੋ ਕੇ ਕੀਤੀ ਅਤੇ ਨਾਲ ਹੀ ਸ਼ਬਦ ਗਾਇਨ ਕਰਕੇ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ| ਇਸਤੋਂ ਬਾਅਦ ਅਮਰਿੰਦਰ ਗਿੱਦਾ ਨੇ ਰੇਡੀਓ ਹਾਂਜੀ ਦੀਆਂ ਬੀਤੇ ਸਾਲ ਦੀਆਂ ਸਫਲਤਾਵਾਂ ਬਾਰੇ ਆਏ ਹੋਏ ਸਰੋਤਿਆਂ ਨੂੰ ਜਾਣੂੰ ਕਰਵਾਇਆ| ਰੇਡੀਓ ਹਾਂਜੀ ਦੇ ਡਾਇਰੈਕਟਰ ਰਣਜੋਧ ਸਿੰਘ ਅਤੇ ਪ੍ਰੋਗਰਾਮ ਸੰਚਾਲਕ ਗੁਰਜੋਤ ਸੋਢੀ ਨੇ ਪ੍ਰੋਗਰਾਮ ਨੂੰ ਅੱਗੇ ਵਧਾਉਦਿਆਂ ਰੇਡੀਓ ਹਾਂਜੀ ਅਵਾਰਡਜ ਵਾਰੇ ਦੱਸਿਆ| ਰੇਡੀਓ ਹਾਂਜੀ ਅਵਾਰਡਜ ‘ਚ ਸੁਰਜੀਤ ਸਿੰਘ ਨੂੰ “ਲਿਸਨਰ ਆਫ ਦਾ ਯੀਅਰ”, ਪਰਮ ਬਦੇਸ਼ਾ ਨੂੰ “ਕ੍ਰਿਟਿਕ ਆਫ ਦਾ ਯੀਅਰ”, ਪ੍ਰੀਤ ਬੈਂਸ ਨੂੰ “ਕਾਲਰ ਆਫ ਦਾ ਯੀਅਰ”, ਅਜੇਪਾਲ ਔਲਖ “ਵਲੰਟੀਅਰ ਆਫ ਦਾ ਯੀਅਰ”, ਰਾਜੇਸ਼ ਤਲਵਾਰ ਨੂੰ “ਸੁਜੇਸ਼ਨ ਆਫ ਦਾ ਯੀਅਰ” ਅਤੇ ਲਾਫਟਰ ਥੈਰੇਪੀ ਚ ਹਿੱਸਾ ਲੈਂਦੇ ਬੱਚਿਆਂ ਨੂੰ “ਐਂਟਰਟੇਨਰ ਆਫ ਦਾ ਯੀਅਰ” ਅਵਾਰਡ ਨਾਲ ਨਿਵਾਜਿਆ ਗਿਆ|

ਪ੍ਰੋਗਰਾਮ ਦਾ ਸ਼ਿਖਰ ਬੀਰ ਸਿੰਘ ਦੀ ਗਾਇਕੀ ਰਹੀ| ਬੀਰ ਸਿੰਘ ਨੇ ਇੱਕ ਤੋਂ ਬਾਅਦ ਇੱਕ ਅਜਿਹੇ ਗੀਤ ਗਏ ਜਿਸ ਨੇ ਸਰੋਤਿਆਂ ਨੂੰ ਕੀਲ ਕੇ ਰੱਖਿਆ ਅਤੇ ਤਾੜੀਆਂ ਦੀ ਗੜਗੜਾਹਟ ਦੇ ਨਾਲ ਆਏ ਹੋਏ ਸਰੋਤਿਆਂ ਨੇ ਗੀਤਾਂ ਦੇ ਨਾਲ ਪੂਰੀ ਤਾਲ ਮਿਲਾਈ | ਇਸ ਮਹਿਫ਼ਲ ‘ਚ ਬੀਰ ਸਿੰਘ ਨੇ ਚਿੱਟਾ ਚੋਲਾ, ਤਾਰਿਆਂ ਦੇ ਲੋਏ ਅਤੇ ਸਾਹ ਵਰਗੇ ਮਕਬੂਲ ਗੀਤ ਗਾਏ | ਇਸ ਮੌਕੇ ਬੱਚਿਆਂ ਵਲੋਂ ਭੰਗੜਾ ਵੀ ਪੇਸ਼ ਕੀਤਾ ਗਿਆ, ਜਿਸਨੂੰ ਆਏ ਹੋਏ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ| ਬੀਰ ਸਿੰਘ ਦਾ ਆਸਟ੍ਰੇਲੀਆ ‘ਚ ਇਹ ਪਹਿਲਾ ਪ੍ਰੋਗਰਾਮ ਸੀ ਅਤੇ ਉਨਾਂ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਸਦੀਵੀ ਛਾਪ ਛੱਡ ਦਿੱਤੀ |

ਇਸ ਮੌਕੇ ਰੇਡੀਓ ਹਾਂਜੀ ਦੀ ਟੀਮ ਵਲੋਂ “ਆਲਮ” ਮੈਗਜ਼ੀਨ ਦੇ ਚੌਥੇ ਅੰਕ ਨੂੰ ਵੀ ਜਾਰੀ ਕੀਤਾ ਗਿਆ| ਮੰਚ ਸੰਚਾਲਨ ਦੀ ਭੂਮਿਕਾ ਪੁਨੀਤ ਢੀਂਗਰਾ, ਵਿਸ਼ਾਲਵਿਜੇ ਸਿੰਘ, ਜੈਸਮੀਨ, ਨੋਨੀਆ ਅਤੇ ਹਰਮਨ ਤੂਰ ਵਲੋਂ ਅਦਾ ਕੀਤੀ ਗਈ| ਇਸ ਪ੍ਰੋਗਰਾਮ ਦੀਆਂ ਸਾਰੀਆਂ ਟਿਕਟਾਂ ਦੀ ਵਿਕਰੀ ਸਮੇਂ ਤੋਂ ਕਾਫੀ ਪਹਿਲਾਂ ਹੋ ਚੁੱਕੀ ਸੀ ਅਤੇ ਆਏ ਹੋਏ ਦਰਸ਼ਕਾਂ ਨੇ ਵੀ ਇਸ ਪ੍ਰੋਗਰਾਮ ਦਾ ਸਮੇਂ ਸਿਰ ਸ਼ੁਰੂ ਅਤੇ ਖਤਮ ਹੋਣ ਕਾਰਣ ਪੂਰਾ ਆਨੰਦ ਮਾਣਿਆ| ਆਖਿਰ ‘ਚ ਰੇਡੀਓ ਹਾਂਜੀ ਦੀ ਪੂਰੀ ਟੀਮ ਨੇ ਆਏ ਹੋਏ ਦਰਸ਼ਕਾਂ ਅਤੇ ਕਾਰੋਬਾਰੀ ਸਹਿਯੋਗੀਆਂ ਦਾ ਧੰਨਵਾਦ ਕੀਤਾ|

Highlights of Radio Haanji Awards 2018 – Guest Artist Bir Singh