ਪੰਜਾਬੀ ਫ਼ਿਲਮਾਂ ‘ਚ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਅਦਾਕਾਰ ਕਰਮਜੀਤ ਅਨਮੋਲ ਨੇ ਆਪਣੀ ਅਗਲੀ ਫਿਲਮ ‘ਕਾਕੇ ਦਾ ਵਿਆਹ’ ਬਾਰੇ ਰੇਡੀਓ ਹਾਂਜੀ ਨਾਲ ਖਾਸ ਗੱਲਬਾਤ ਕੀਤੀ।  ਆਪਣੇ ਮਜ਼ਾਹੀਆ ਅੰਦਾਜ਼ ਨਾਲ ਦਰਸ਼ਕਾਂ ਨੂੰ ਕੀਲ੍ਹ ਲੈਣ ਵਾਲੇ ਕਰਮਜੀਤ ਅਨਮੋਲ ਆਪਣੇ ਹਰ ਕਿਰਦਾਰ ਨੂੰ ਆਮ ਜ਼ਿੰਦਗੀ ਚੋ ਸੇਧ ਲੈਕੇ ਪਰਦੇ ‘ਤੇ ਜਿਓਂਦੇ ਨੇ. ਉਹਨਾਂ ਦੱਸਿਆ ਕਿ 1 ਫਰਵਰੀ ਨੂੰ ਰਿਲੀਜ਼ ਹੋ ਰਹੀ ਫਿਲਮ  ‘ਕਾਕੇ ਦਾ ਵਿਆਹ’ ਨੂੰ ਲੈਕੇ ਉਹ ਕਾਫੀ ਉਤਸ਼ਾਹਿਤ ਹਨ.

ਕਰਮਜੀਤ ਨੇ ਆਪਣੇ ਯੂਨੀਵਰਸਿਟੀ ਪੜਦੇ ਹੋਏ ਇੱਕ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਪ੍ਰੀਤੀ ਸਪਰੂ ਜੋਕਿ ਇਸ ਫਿਲਮ ‘ਚ ਬੇਹੱਦ ਅਹਿਮ ਕਿਰਦਾਰ ਨਿਭਾ ਰਹੇ ਨੇ, ਉਹਨਾਂ ਦੀ ਸਫੇਦ ਕਾਰ ਦਾ ਪਿੱਛਾ ਉਹਨਾਂ ਨੇ ਆਪਣੇ ਸਕੂਟਰ ਤੇ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਮੁਲਾਕਾਤ ਨਹੀਂ ਹੋ ਪਾਈ. ਫਿਲਮ ਦੇ ਲੀਡ ਐਕਟਰ ਜਾਰਡਨ ਸੰਧੂ ਨੂੰ ਬੇਹਤਰ ਕਲਾਕਾਰ ਗਰਦਾਨਦਿਆਂ ਕਰਮਜੀਤ ਨੇ ਕਿਹਾ ਕਿ ਜਾਰਡਨ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ‘ਚ ਹੀ ਵਧੀਆ ਕੰਮ ਕਰ ਰਿਹਾ ਏ.

ਕਰਮਜੀਤ ਨੇ ਦੱਸਿਆ ਕਿ ਆਪਣੇ ਗਾਇਕੀ ਦੇ ਸ਼ੌਂਕ ਨੂੰ ਪੂਰਾ ਕਰਨ ਲਈ ਉਹ ਜਲਦ ਹੀ ਇੱਕ  ਇੱਕ ਮੁਕੰਮਲ ਕੈਸੇਟ ਲੈਕੇ ਸਰੋਤਿਆਂ ਦੀ ਕਚਹਿਰੀ ਹਾਜ਼ਿਰ ਹੋ ਰਹੇ ਨੇ. ਆਪਣੀਆਂ ਹੋਰਨਾਂ ਫ਼ਿਲਮਾਂ ‘ਚ ਕਿਰਦਾਰਾਂ ਦੀ ਚੋਣ ਨੂੰ ਲੈਕੇ ਕਰਮਜੀਤ ਅਨਮੋਲ ਨੇ ਕਿ ਕਿਹਾ, ਜਾਣਨ ਲਈ ਹੇਠ ਦਿੱਤੇ  ਆਡੀਓ ਲਿੰਕ ‘ਤੇ ਕਲਿੱਕ ਕਰੋ ਅਤੇ ਸੁਣੋ ਪੂਰੀ ਇੰਟਰਵਿਊ।