ਮੈਲਬੌਰਨ ਦੇ inner-suburb ਵਿੱਚ ਸ਼ੁੱਕਰਵਾਰ ਸ਼ਾਮ ਵੇਲੇ ਪੰਜਾਬੀ ਮੂਲ ਦੇ ਨੌਜਵਾਨਾਂ ਦੀ ਆਪਸੀ ਲੜਾਈ ਵਿੱਚ ਇੱਕ ਦੇ ਹਲਾਕ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ. ਵਿਕਟੋਰੀਆ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਹਾਲਾਂਕਿ ਮਾਮਲੇ ਦੀ ਵਧੇਰੇ ਜਾਣਕਾਰੀ ਅਧਿਕਾਰਕ ਤੌਰ ‘ਤੇ ਨਸ਼ਰ ਨਹੀਂ ਕੀਤੀ ਜਾ ਸਕੀ.

ਮ੍ਰਿਤਕ ਪਰਮ ਰੰਧਾਵਾ (25) ਦੇ ਇੱਕ ਮਿੱਤਰ ਨੇ ਨਾਮ ਗੁਪਤ ਰੱਖੇ ਜਾਣ ਦੀ ਸ਼ਰਤ ‘ਤੇ ਦੱਸਿਆ ਕਿ, ਉਹ ਹਾਲੇ ਕੁਝ ਮਹੀਨੇ ਪਹਿਲਾਂ ਹੀ ਪੰਜਾਬ ਦੇ ਗੋਇੰਦਵਾਲ ਇਲਾਕੇ ਦੇ ਪਿੰਡ ਧੂੰਦਾ ਤੋਂ ਆਸਟ੍ਰੇਲੀਆ ਆਇਆ ਸੀ. ਜਿਸ ਘਰ ਵਿੱਚ ਉਹ ਰਹਿ ਰਿਹਾ ਸੀ, ਉਥੇ ਸ਼ੇਅਰਿੰਗ ਵਿੱਚ ਨਾਲ ਰਹਿੰਦੇ ਦੋ ਲੜਕੇ ਆਪਸ ਵਿੱਚ ਭਰਾ ਸਨ ਅਤੇ ਪਰਮ ਨਾਲ ਉਹਨਾਂ ਦੀ ਕਿਸੇ ਮਸਲੇ ਨੂੰ ਲੈਕੇ ਹੋਈ ਲੜਾਈ ਇੰਨੀ ਵੱਧ ਗਈ ਕਿ ਹਿੰਸਕ ਰੂਪ ਧਾਰ ਗਈ.

ਜ਼ਿਕਰਯੋਗ ਹੈ ਕਿ ਮ੍ਰਿਤਕ ਸਣੇ ਸਾਰੇ ਪੰਜਾਬੀ ਲੜਕੇ ਆਸਟ੍ਰੇਲੀਆ ਵਿੱਚ ਵਿਦਿਆਰਥੀ ਵੀਜ਼ੇ ‘ਤੇ ਰਹਿ ਰਹੇ ਸਨ.

ਬਹਿਰਹਾਲ ਮੈਲਬੌਰਨ ਪੁਲਿਸ ਦੇ homicide squad ਪੜਤਾਲੀਆ ਦਸਤੇ ਦੀ ਤਰਫ਼ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ.