Votes
[Rating: 0]

 ਮੈਂ ਬੇਕਸੂਰ ਹਾਂ, ਮੈਨੂੰ ਫਸਾਇਆ ਜਾ ਰਿਹਾ ਹੈ : ਸਲਮਾਨ ਖਾਨਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਸਲਮਾਨ ਖਾਨ ਅੱਜ ਜੋਧਪੁਰ ਕੋਰਟ ‘ਚ ਪੇਸ਼ ਹੋਏ, ਜਿੱਥੇ ਉਹਨਾਂ ਨੂੰ ਖੁਦ ਨੂੰ ਬੇਕਸੂਰ ਦੱਸਦਿਆਂ ਹੋਏ ਕਿਹਾ ਕਿ ਉਹਨਾਂ ਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ ਹੈ। ਸਲਮਾਨ ਖਾਨ ਨੇ ਆਪਣੀ ਗਵਾਹੀ ‘ਚ ਕਿਹਾ, ਇਸ ਕੇਸ ‘ਚ ਝੂਠੇ ਚਸ਼ਮਦੀਦ ਵਣ ਵਿਭਾਗ ਵੱਲੋਂ ਤਿਆਰ ਕਰਵਾਏ ਗਏ। ਵਣ ਵਿਭਾਗ ਮੇਰੇ ਨਾਂਅ ਦੀ ਵਰਤੋਂ ਕਰਕੇ ਪਬਲੀਸਿਟੀ ਪਾਉਣਾ ਚਾਹੁੰਦੇ ਨੇ। ਸਲਮਾਨ ਖਾਨ ਮੁਤਾਬਕ, ਸੁਰੱਖਿਆਂ ਕਾਰਨਾਂ ਨਾਲ ਉਹ ਉਸ ਰਾਤ ਹੋਟਲ ਤੋਂ ਬਾਹਰ ਹੀ ਨਹੀਂ ਨਿਕਲੇ ਸਨ। ਕੋਰਟ ‘ਚ ਸਲਮਾਨ ਖਾਨ ਨੇ ਇਸ ਮਾਮਲੇ ਨਾਲ ਜੁੜੇ 65 ਸਵਾਲਾ ਦੇ ਜਵਾਬ ‘ਚ ਦਿੱਤੇ ਨੇ। ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਤੋਂ ਇਹ ਸਵਾਲ ਵੀ ਕੀਤਾ ਗਿਆ ਸੀ ਕਿ ਸ਼ਿਕਾਰ ਵਾਲੀ ਰਾਤ ਜੀਪ ਕੌਣ ਚਲਾ ਰਿਹਾ ਸੀ।

ਇਸ ਕੇਸ ਦੇ ਲਈ ਅੱਜ ਕੋਰਟ ‘ਚ ਸਲਮਾਨ ਖਾਨ ਤੋਂ ਇਲਾਵਾ ਸੈਫ ਅਲੀ ਖਾਨ, ਸੋਨਾਲੀ ਬੈਂਦਰੇ ਤੇ ਤੱਬੂ ਵੀ ਮੌਜੂਦ ਸੀ। ਇਹਨਾਂ ਸਾਰੇ ਬਾਲੀਵੁੱਡ ਹਸਤੀਆਂ ‘ਤੇ 1998 ‘ਚ ਕਾਲਾ ਹਿਰਨ ਸ਼ਿਕਾਰ ਕਰਨ ਦਾ ਇਲਜ਼ਾਮ ਹੈ। ਇਹ ਘਟਨਾ ਉਦੋਂ ਹੋਈ ਸੀ ਜਦੋਂ ਇਹ ਸਾਰੇ ਕਲਾਕਾਰ ਫਿਲਮ ‘ਹਮ ਸਾਥ ਸਾਥ ਹੈ’ ਦੀ ਸ਼ੂਟਿੰਗ ਦੇ ਲਈ ਜੋਧਪੁਰ ‘ਚ ਸੀ। ਕੁਝ ਦਿਨ ਪਹਿਲਾਂ ਹੀ ਜੋਧਪੁਰ ਦੀ ਸੀਜੇਐਮ ਕੋਰਟ ਨੇ ਸਲਮਾਨ ਖਾਨ ਨੂੰ ਆਮਸ ਐਕਟ ਕੇਸ ‘ਚ ਬਰੀ ਕੀਤਾ ਹੈ।

ਇਸ ਕੇਸ ਦੇ ਬਾਰੇ ‘ਚ ਦੱਸ ਦਿੰਦੇ ਹਾਂ ਕਿ ਸਲਮਾਨ ਖਾਨ ‘ਤੇ ਇਹ ਇਲਜ਼ਾਮ ਸੀ ਕਿ ਸੂਰਜ ਬੜਜਾਤਿਆ ਦੀ ਫਿਲਮ ‘ਹਮ ਸਾਥ ਸਾਥ ਹੈ’ ਦੀ ਸ਼ੂਟਿੰਗ ਦੌਰਾਨ ਉਹਨਾਂ ਚਿੰਕਾਰਾ ਤੇ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਸੀ। ਇਸਦੇ ਨਾਲ ਹੀ ਸਲਮਾਨ ਖਾਨ ਨੇ ਅਜਿਹੇ ਹਥਿਆਰਾਂ ਨੂੰ ਆਪਣੇ ਕੋਲ ਰੱਖਿਆ ਸੀ, ਜਿਹਨਾਂ ਦੇ ਲਾਇਸੈਂਸ ਐਕਸਪਾਇਰ ਹੋ ਚੁੱਕੇ ਸੀ ।ਸਲਮਾਨ ਖਾਨ ਸਵੇਰੇ ਕਰੀਬ 11.15 ਵਜੇ ਕੋਰਟ ਪਹੁੰਚੇ ਸੀ। ਕੇਸ ਦੇ ਚਲਦਿਆਂ ਸਲਮਾਨ ਤਕਰੀਬਨ ਇੱਕ ਘੰਟੇ ਤੱਕ ਕੋਰਟ ‘ਚ ਰਹੇ। ਇਸੀ ਵਿਚਕਾਰ ਕੋਰਟ ਦੇ ਬਾਹਰ ਬਹੁਤ ਭੀੜ ਇੱਕਠੀ ਹੋ ਗਈ, ਜਿਸਦੇ ਚਲਦਿਆਂ ਉਥੇ ਸਖਤ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਸੀ।

Source: https://www.dailypostpunjabi.com/filmy/bollywood/i-am-innocent-salman-khan-faced-questions-court/