Votes
[Rating: 4]
ਨਿਊਜ਼ੀਲੈਂਡ ਵੋਮੈਨ ਕਬੱਡੀ ਟੀਮ ਸ਼ੁੱਕਰਵਾਰ ਰਾਜਸਥਾਨ ਹੋਣ ਵਾਲੀ ਲੀਗ ਲਈ ਹੋਵੇਗੀ ਰਵਾਨਾ

ਨਿਊਜ਼ੀਲੈਂਡ ਵੋਮੈਨ ਕਬੱਡੀ ਟੀਮ ਸ਼ੁੱਕਰਵਾਰ ਰਾਜਸਥਾਨ ਹੋਣ ਵਾਲੀ ਲੀਗ ਲਈ ਹੋਵੇਗੀ ਰਵਾਨਾ

ਔਕਲੈਂਡ 13 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)– ਰਾਜਸਥਾਨ ਦੀ ਮਾਰੂਥਲ ਧਰਤੀ ਉਤੇ ਮਾਓਰੀ ਕੁੜੀਆਂ ਕਬੱਡੀ ਪਾ ਆਪਣੀ ਲਿਸ਼ਕਾਰ ਪੈਦਾ ਕਰਨ ਲਈ ਇਸ ਸ਼ੁੱਕਰਵਾਰ ਨੂੰ ਇੰਡੀਆ ਰਵਾਨਾ ਹੋ ਜਾਣਗੀਆਂ।

10 ਕੁੜੀਆਂ ਦੀ ਚੋਣ ਕਰ ਲਈ ਗਈ ਹੈ ਅਤੇ ਸ. ਤਾਰਾ ਸਿੰਘ ਬੈਂਸ ਤੇ ਇਕ ਮੈਨੇਜਰ ਇਨ੍ਹਾਂ ਕੁੜੀਆਂ ਦੇ ਨਾਲ ਜਾਣਗੇ। ਰਾਜਸਥਾਨ ਜੋ ਕਿ ਭਾਰਤ ਦਾ ਸੱਤਵਾਂ ਵੱਡਾ ਰਾਜ ਹੈ ਵਿਖੇ ਭਾਰਤ ਦੀਆਂ ਮਹਾਨ ਮਹਿਲਾਵਾਂ ਦੇ ਨਾਂਅ ਉਤੇ ਟੀਮਾਂ ਬਣਾਈਆਂ ਗਈਆਂ ਹਨ ਜੋ ਕਿ ਕਬੱਡੀ ਲੀਗ ਦੇ ਵਿਚ ਭਾਗ ਲੈਣਗੀਆਂ। ਇਸ ਲੀਗ ਦੇ ਵਿਚ ਸਿਰਫ ਇਕ ਹੀ ਅੰਤਰਰਾਸ਼ਟਰੀ ਟੀਮ ਨਿਊਜ਼ੀਲੈਂਡ ਤੋਂ ਜਾ ਰਹੀ ਹੈ।

ਇਹ ਮੈਚ ਜੈਪੁਰ, ਅਜਮੇਰ, ਸ੍ਰੀ ਗੰਗਾਨਗਰ, ਖੱਟੂ ਸ਼ਾਇਮ ਜੀ, ਅਤੇ ਅੰਤਲੇ ਮੁਕਾਬਲੇ ਫਿਰ ਜੈਪੁਰ ਵਿਖੇ ਹੋਣਗੇ। ਨਿਊਜ਼ੀਲੈਂਡ ਕੁੜੀਆਂ ਦੇ ਕੁੱਲ 12 ਮੈਚ ਹੋਣਗੇ। ਪਹਿਲਾ ਮੈਚ 18 ਨਵੰਬਰ ਨੂੰ ਹੋਵੇਗਾ। ਵਰਨਣਯੋਗ ਹੈ ਕਿ ਇਸ ਟੀਮ ਦੇ ਵਿਚ ਲਗਪਗ ਸਾਰੀਆਂ ਕੁੜੀਆਂ ਮਾਓਰੀ ਮੂਲ ਦੇ ਲੋਕਾਂ ਦੀਆਂ ਹਨ। ਨੈਸ਼ਨਲ ਕਬੱਡੀ ਦੀ ਟੀਮ ਵੀ ਇਥੇ ਤਿਆਰ ਹੋ ਰਹੀ ਹੈ।

ਦੋ ਦਰਜਨ ਦੇ ਕਰੀਬ ਇਥੇ ਕਬੱਡੀ ਖੇਡਦੀਆਂ ਕੁੜੀਆਂ ਤਿਆਰ ਹੋ ਗਈਆਂ ਹਨ। ਇਨ੍ਹਾਂ ਕੁੜੀਆਂ ਦੀ ਟੀਮ ਨੇ ਪੰਜਾਬ ਦੇ ਵਿਚ ਹੋਏ ਵਿਸ਼ਵ ਕੱਪ ਦੇ ਵਿਚ ਵੀ ਲੋਕਾਂ ਦਾ ਧਿਆਨ ਖਿਚਿਆ ਸੀ ਅਤੇ ਉਪਜੇਤੂ ਰਹੀਆਂ ਸਨ।

-18 ਨਵੰਬਰ ਤੋਂ 8 ਦਸੰਬਰ ਤੱਕ ਹੋਣਗੇ ਮੁਕਾਬਲੇ
-12 ਮੈਚਾਂ ਦੇ ਵਿਚ ਹੋਏਗਾ ਫਸਵਾਂ ਮੁਕਾਬਲਾ