Votes
[Rating: 0]

ਆਸਟ੍ਰੇਲੀਆ ‘ਚ 18 ਮਈ ਨੂੰ ਹੋ ਰਹੀਆਂ ਕੇਂਦਰੀ ਚੋਣਾਂ ਨੂੰ ਲੈ ਕੇ ਪਰਵਾਸੀ ਭਾਈਚਾਰੇ ਵਲੋਂ ਮਾਂ-ਬਾਪ ਦੀ ਸਥਾਈ ਰਿਹਾਇਸ਼ ਨੂੰ ਲੈ ਕੇ ਸ਼ੁਰੂ ਕੀਤੇ ਗਏ ਸੰਘਰਸ਼ ਨੂੰ ਉਸ ਸਮੇਂ ਹੁਲਾਰਾ ਮਿਲਿਆ ਜਦੋਂ ਗ੍ਰੀਨ ਪਾਰਟੀ ਵਲੋਂ ਹਾਂ-ਪੱਖੀ ਨੀਤੀ ਦਾ ਐਲਾਨ ਕੀਤਾ ਗਿਆ | ਲਿਬਰਲ ਅਤੇ ਲੇਬਰ ਦੋਵਾਂ ਪਾਰਟੀਆਂ ਵਲੋਂ ਅਜੇ ਤੱਕ ਵੀ ਮਾਂ-ਬਾਪ ਦੀ ਸਥਾਈ ਰਿਹਾਇਸ਼ ਨੂੰ ਕੇ ਕਿਸੇ ਵੀ ਤਰਾਂ ਦੀ ਉਤਸ਼ਾਹਿਤ ਕਰਨ ਵਾਲੀ ਨੀਤੀ ਦਾ ਕੋਈ ਵੀ ਐਲਾਨ ਨਹੀਂ ਕੀਤਾ ਗਿਆ, ਜਿਸ ਕਾਰਣ ਇਸ ਵਾਰ ਆਸਟ੍ਰੇਲੀਆ ਦੀਆਂ ਕੇਂਦਰੀ ਚੋਣਾਂ ‘ਚ ਪਰਵਾਸੀ ਭਾਈਚਾਰਾ ਵੱਡੇ ਤੌਰ ਤੇ ਗ੍ਰੀਨ ਪਾਰਟੀ ਦੇ ਹੱਕ ਚ ਨਿੱਤਰ ਰਿਹਾ ਹੈ |

ਲਿਬਰਲ ਪਾਰਟੀ ਦੀ ਸਰਕਾਰ ਵਲੋਂ ਪਰਵਾਸੀਆਂ ਦੇ ਮਾਤਾ-ਪਿਤਾ ਨੂੰ ਸਥਾਈ ਰਿਹਾਇਸ਼ ਦੇਣ ਸਬੰਧੀ ਲਾਗੂ ਮੌਜੂਦਾ ਨੀਤੀਆਂ ਪ੍ਰਤੀ ਪਰਵਾਸੀ ਭਾਈਚਾਰੇ ਚ ਕਾਫੀ ਰੋਸ ਸੀ ਅਤੇ ਇਸਦੇ ਨਾਲ-ਨਾਲ ਲੇਬਰ ਪਾਰਟੀ ਦੀ ਇਸ ਮਸਲੇ ਤੇ ਚੁੱਪੀ ਵੀ ਪਰਵਾਸੀ ਭਾਈਚਾਰੇ ਲਈ ਚਿੰਤਾ ਦਾ ਵਿਸ਼ਾ ਬਾਣੀ ਹੋਈ ਸੀ | ਮੌਜੂਦਾ ਨੀਤੀਆਂ ਅਨੁਸਾਰ ਮਾਪਿਆਂ ਦੀ ਸਥਾਈ ਰਿਹਾਇਸ਼ ਲਈ ਸਧਾਰਨ ਫੀਸ ਦੇ ਕੇ ਪਰਿਵਾਰਾਂ ਨੂੰ ਅਰਜੀ ਦੇ ਫੈਸਲੇ ਲਈ 25 ਤੋਂ 30 ਤੱਕ ਦਾ ਇੰਤਜਾਰ ਕਰਨਾ ਪੈਂਦਾ ਹੈ ਜਾਂ ਫਿਰ ਲਗਭਗ 50 ਹਜਾਰ ਆਸਟ੍ਰੇਲੀਅਨ ਡਾਲਰ (ਪ੍ਰਤੀ ਬਿਨੇਕਾਰ) ਫੀਸ ਦੇ ਕੇ ਪੰਜ ਜਾਂ ਛੇ ਸਾਲਾਂ ਚ ਮਾਤਾ-ਪਿਤਾ ਨੂੰ ਪੱਕੇ ਤੌਰ ਤੇ ਬੁਲਾਇਆ ਜਾ ਸਕਦਾ ਹੈ |

The Greens Family Reunion Visasਗ੍ਰੀਨ ਪਾਰਟੀ ਵਲੋਂ ਐਲਾਨੀ ਗਈ ਨੀਤੀ ਚ ਉਨਾਂ ਵਲੋਂ ਇਹ ਵਾਅਦਾ ਕੀਤਾ ਗਿਆ ਹੈ, ਕੇ 25 ਤੋਂ 30 ਸਾਲ ਤੱਕ ਦਾ ਇੰਤਜਾਰ ਘਟਾ ਕੇ 12 ਮਹੀਨਿਆਂ ਤੱਕ ਕੀਤਾ ਜਾਵੇਗਾ ਜਦਕਿ ਵੱਧ ਫੀਸ ਦੇ ਕੇ ਜਲਦੀ ਵੀਜ਼ਾ ਆਉਣ ਵਾਲੀ ਨੀਤੀ ਨੂੰ ਸਿਰੇ ਤੋਂ ਖਾਰਜ ਕੀਤਾ ਜਾਵੇਗਾ | ਗ੍ਰੀਨ ਪਾਰਟੀ ਵਲੋਂ ਇਹ ਵਾਅਦਾ ਵੀ ਕੀਤਾ ਗਿਆ ਕੇ ਮੌਜੂਦਾ ਸਰਕਾਰ ਵਲੋਂ ਜਿਨਾਂ ਅਰਜ਼ੀਆਂ ਨੂੰ ਲੰਬੇ ਸਮੇਂ ਤੋਂ ਨੇਪਰੇ ਨਹੀਂ ਲਾਇਆ ਗਿਆ ਉਨਾਂ ਦਾ ਫੈਸਲਾ ਵੀ ਤਿੰਨ ਸਾਲ ਦੇ ਅੰਦਰ ਕੀਤਾ ਜਾਵੇਗਾ | ਇਸ ਨੀਤੀ ਦੇ ਐਲਾਨ ਤੋਂ ਬਾਅਦ ਪਰਵਾਸੀ ਭਾਈਚਾਰੇ ਚ ਖੁਸ਼ੀ ਦੀ ਲਹਿਰ ਪੈ ਜਾ ਰਹੀ ਹੈ | ਇਸ ਸਬੰਧੀ ਗੱਲ ਕਰਦਿਆਂ ਗ੍ਰੀਨ ਪਾਰਟੀ ਦੇ ਪੰਜਾਬੀ ਮੂਲ ਨਾਲ ਸਬੰਧਿਤ ਨੁਮਾਇੰਦਿਆਂ ਨਵਦੀਪ ਸਿੰਘ ਅਤੇ ਹਰਕੀਰਤ ਸਿੰਘ ਨੇ ਕਿਹਾ ਕੇ ਪ੍ਰਵਾਸੀ ਭਾਈਚਾਰਾ ਕਾਫੀ ਲੰਬੇ ਸਮੇਂ ਤੋਂ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਪ੍ਰੇਸ਼ਾਨ ਹੈ ਅਤੇ ਇਸ ਐਲਾਨ ਨਾਲ ਉਨਾਂ ਚ ਇੱਕ ਵੱਖਰਾ ਅਹਿਸਾਸ ਦੇਖਿਆ ਜਾ ਸਕਦਾ ਹੈ | ਉਨਾਂ ਪਰਵਾਸੀ ਭਾਈਚਾਰੇ ਨੂੰ ਨੀਤੀਆਂ ਦੀ ਪਰਖ ਕਰਕੇ ਵੋਟ ਕਰਨ ਦੀ ਅਪੀਲ ਵੀ ਕੀਤੀ |