ਪੰਜਾਬੀ ਫਿਲਮ ਇੰਡਸਟਰੀ ‘ਚ ਦੂਜੀ ਪਾਰੀ ਸ਼ੁਰੂ ਕਰਨ ਜਾ ਰਹੀ ਪ੍ਰੀਤੀ ਸਪਰੂ ਨੇ ਰੇਡਿਓ ਹਾਂਜੀ ਨਾਲ ਖਾਸ ਗੱਲਬਾਤ ਕੀਤੀ। ਪੰਜਾਬੀ ਫ਼ਿਲਮਾਂ ਦੀ ‘ਰਾਣੀ’ ਕਹੀ ਜਾਂਦੀ ਪ੍ਰੀਤੀ ਸਪਰੂ ‘ਕਾਕੇ ਦੇ ਵਿਆਹ’ ਨਾਲ ਵੱਡੇ ਪਰਦੇ ‘ਤੇ ਮੁੜ ਦਸਤਕ ਦੇਣ ਜਾ ਰਹੇ ਨੇ.

ਮੁੰਬਈ ਦੀ ਜੰਮਪਲ ਪ੍ਰੀਤੀ ਸਪਰੂ ਨੇ ”ਯਾਰੀ ਜੱਟ ਦੀ”, “ਕੁਰਬਾਨੀ ਜੱਟ ਦੀ”, “ਸਰਪੰਚ” ਆਦਿ ਫ਼ਿਲਮਾਂ ਨਾਲ ਪੰਜਾਬੀ ਸਿਨੇਮਾ ‘ਚ ਆਪਣੀ ਧਾਂਕ ਜਮਾਈ। ਪੰਜਾਬੀ ਫ਼ਿਲਮਾਂ ਨੂੰ ਉਹਨਾਂ ਦੀ ਦੇਣ ਬਦਲੇ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਤਰਫ ਤੋਂ ਸਨਮਾਨਿਤ ਵੀ ਕੀਤਾ ਗਿਆ ਸੀ, ਇਸ ਤੋਂ ਬਿਨ੍ਹਾਂ ਉਹਨਾਂ ਨੂੰ ਫਿਲਮ ਫੇਅਰ ਵੱਲੋਂ ਲਾਈਫ ਟਾਈਮ ਅਚੀਵਮੈਂਟ ਐਵਾਰਡ ਵੀ ਦਿੱਤਾ ਗਿਆ.

ਪ੍ਰੀਤੀ ਸਪਰੂ ਨੇ ਕਿਹਾ ਕਿ ਕਿਓਂਕੀ ਉਹ ਫ਼ਿਲਮੀ ਘਰਾਣੇ ਨਾਲ ਸੰਬੰਧ ਰੱਖਦੇ ਨੇ ਇਸ ਲਈ ਪੰਜਾਬੀ ਫ਼ਿਲਮਾਂ ‘ਚ ਜ਼ਿਆਦਾਤਰ ਪੇਸ਼ੇਵਰ ਢੰਗ-ਤਰੀਕਿਆਂ ਦੀ ਕਮੀ ਤੋਂ ਚਿੰਤਤ ਨੇ, ਇੱਕੋ ਹਫਤੇ ਇੱਕ ਤੋਂ ਜ਼ਿਆਦਾ ਪੰਜਾਬੀ ਫ਼ਿਲਮਾਂ ਦਾ ਰਿਲੀਜ਼ ਹੋਣਾ, ਸਿਨੇਮਾ ਲਈ ਚੰਗਾ ਨਹੀਂ। ਉਹਨਾਂ ਕਿਹਾ ਕਿ ਜਲਦ ਹੀ ਉਹ ਹਿੰਦੀ ਫਿਲਮ ”ਬਧਾਈ ਹੋ” ਦਾ ਪੰਜਾਬੀ ਰੂਪ ਵੀ ਪਰਦੇ ਤੇ ਲੈਕੇ ਆ ਰਹੇ ਨੇ. ਨਾ ਸਿਰਫ ਬਤੌਰ ਅਦਾਕਾਰਾ ਬਲਕਿ ਪਰਦੇ ਦੇ ਪਿੱਛੇ ਵੀ ਪ੍ਰੀਤੀ ਸਪਰੂ ਦੇ ਫਿਲਮ ਇੰਡਸਟਰੀ ਨੂੰ ਕੀ ਯੋਗਦਾਨ ਰਹੇ ਨੇ, ਜਾਨਣ ਲਈ ਆਡੀਓ ਲਿੰਕ ‘ਤੇ ਕਲਿੱਕ ਕਰੋ ਅਤੇ ਸੁਣੋ ਪੂਰੀ ਇੰਟਰਵਿਊ।