Votes
[Rating: 0]

ਨਿਊਜ਼ੀਲੈਂਡ ਚ ਕੁਝ ਵੱਡੇ ਵਿਕਰੇਤਾਂਵਾਂ ਵਲੋਂ ਆਸਟਰੇਲੀਅਨ ਸਟ੍ਰਾਬੇਰੀ ਦੀ ਵਿਕਰੀ ਤੇ ਪਾਬੰਦੀ

ਆਕਲੈਂਡ 19 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)-ਆਸਟਰੇਲੀਆ ਵਿਖੇ ਵਿਕਦੀਆਂ ਸਟ੍ਰਾਬੇਰੀਆਂ ਦੇ ਵਿਚ ਅੱਜਕੱਲ੍ਹ ਤਿੱਖੀਆਂ ਸੂਈਆਂ ਨਿਕਲ ਰਹੀਆਂ ਹਨ।

ਗੱਲ ਮੀਡੀਆ ਅਤੇ ਪੁਲਿਸ ਤੱਕ ਪਹੁੰਚਣ ਤੋਂ ਬਾਅਦ ਲੋਕਾਂ ਨੇ ਸਟ੍ਰਾਬੇਰੀ ਤੋਂ ਮੁੱਖ ਮੋੜ ਲਿਆ ਹੈ। ਇਕ ਘਰੇਲੂ ਮਹਿਲਾ ਨੇ ਜਦੋਂ ਆਪਣੇ ਬੱਚੇ ਦੇ ਲਈ ਸਟ੍ਰਾਬੇਰੀ ਕਰਦ ਨਾਲ ਕੱਟੀ ਤਾਂ ਉਸਦੇ ਵਿਚੋਂ ਸੂਈ ਨਿਕਲੀ ਸੀ।

ਅਜਿਹੀ ਹੀ ਘਟਨਾ ਕੁਝ ਹੋਰ ਥਾਵਾਂ ਉਤੇ ਵੀ ਹੋਈ ਤਾਂ ਮਾਮਲਾ ਤੂਲ ਫੜ ਗਿਆ। ਹੁਣ ਨਿਊਜ਼ੀਲੈਂਡ ਫੂਡ ਸਟਫ ਕੰਪਨੀ ਨੇ ਆਸਟਰੇਲੀਆ ਤੋਂ ਸਟ੍ਰਾਬੇਰੀ ਖਰੀਦਣ ਉਤੇ ਅਜੇ ਰੋਕ ਲਗਾ ਦਿੱਤੀ ਹੈ। ਜਿਸ ਕਰਕੇ ਨਿਊ ਵਰਲਡ, ਪੈਕ ਐਨ ਸੈਵ ਅਤੇ 4 ਸੁਕੇਅਰ ਸੁਪਰ ਮਾਰਕੀਟਾਂ ਦੇ ਵਿਚ ਇਹ ਸਟ੍ਰਾਬੇਰੀ ਨਹੀਂ ਮਿਲੇਗੀ। ਇਹ ਸੂਈਆਂ ਕੋਣ ਫਲ ਦੇ ਅੰਦਰ ਧਸ ਰਿਹਾ ਹੈ, ਬਾਰੇ ਪੜ੍ਹਤਾਲ ਜਾਰੀ ਹੈ। ਸੱਚਮੁੱਚ ਜੇਕਰ ਅਜਿਹਾ ਜਾਣ ਬੁਝ ਕੇ ਕੀਤਾ ਗਿਆ ਹੋਵੇ ਤਾਂ ਉਸ ਕਿਸਾਨ ਨੂੰ ਚੁਭੀ ਇਹ ਸੂਈ ਬਹੁਤ ਦੁੱਖਦੇਣੀ ਸਾਬਿਤ ਹੋਵੇਗੀ। ਅੱਜ ਤੱਕ ਸੂਈ ਜੋੜਨ ਦਾ ਕੰਮ ਕਰਦੀ ਸੀ, ਪਰ ਲਗਦਾ ਹੈ ਕਿ ਹੁਣ ਇਹ ਸੂਈ ਬਿਜਨਸ ਅਤੇ ਆਪਣੇ ਉਪਭੋਗਤਾਵਾਂ ਨੂੰ ਪਾੜਨ ਦਾ ਕੰਮ ਵੀ ਕਰੇਗੀ।

ਵਰਨਣਯੋਗ ਹੈ ਕਿ ਆਸਟਰੇਲੀਆ ਦੇ ਬਹੁਤ ਸਾਰੇ ਖੇਤਰਾਂ ਤੋਂ ਇਹ ਸਟ੍ਰਾਬੇਰੀ ਵਾਪਿਸ ਮੰਗਵਾ ਲਈ ਗਈ ਹੈ ਤਾਂ ਕਿ ਕਿਸੀ ਦੀ ਸਿਹਤ ਨਾਲ ਖਿਲਵਾੜ ਨਾ ਹੋ ਜਾਵੇ। ਆਫ ਸੀਜ਼ਨ ਕਰਕੇ ਸਟ੍ਰਾਬੇਰੀ ਆਸਟਰੇਲੀਆ ਤੋਂ ਆਉਂਦੀ ਹੈ ਅਤੇ ਨਿਊਜ਼ੀਲੈਂਡ ਦੀ ਸਟ੍ਰਾਬੇਰੀ ਜਲਦੀ ਹੀ ਇਥੇ ਉਪਲਬਧ ਹੋਣ ਲੱਗੇਗੀ।