ਇੱਕ ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਨਵੀਂ ਪੰਜਾਬੀ ਫਿਲਮ ‘ਕਾਕੇ ਦੇ ਵਿਆਹ’ ਰਾਂਹੀ ਪੰਜਾਬੀ ਫ਼ਿਲਮਾਂ ‘ਚ ਐਂਟਰੀ ਕਰਨ ਜਾ ਰਹੇ ਗਾਇਕ ਤੋਂ ਕਲਾਕਾਰ ਬਣੇ ਜਾਰਡਨ ਸੰਧੂ ਨੇ ਰੇਡਿਓ ਹਾਂਜੀ ਨਾਲ ਆਪਣੇ ਤਜਰਬੇ ਸਾਂਝੇ ਕੀਤੇ।

ਫਿਲਮ ਚ ਲਾੜੇ ਦਾ ਕਿਰਦਾਰ ਨਿਭਾ ਰਹੇ ਜਾਰਡਨ ਨੇ ਕਿਹਾ, ਕਿ ਬੜੀ ਜਲਦ ਪਰਿਵਾਰ ਦੀ ਸਹਿਮਤੀ ਨਾਲ ਵਿਆਹ ਕਰਵਾਉਣ ਜਾ ਰਿਹਾ ਹਾਂ. ਜਾਰਡਨ ਨੇ ਦੱਸਿਆ ਕਿ ਫਿਲਮ ਦੇ ਸੈੱਟ ‘ਤੇ ਨਿਰਮਲ ਰਿਸ਼ੀ ਅਤੇ ਪ੍ਰੀਤੀ ਸਪਰੂ ਵਰਗੇ ਕਲਾਕਾਰਾਂ ਤੋਂ ਬਹੁਤ ਕੁਝ ਸਿਖਿਆ। ਉਹਨਾਂ ਦੱਸਿਆ ਕਿ ਫਿਲਮ ਲਈ ਕਾਫੀ ਮਿਹਨਤ ਕੀਤੀ ਹੈ.

ਗੀਤਕਾਰ ਬੰਟੀ ਬੈਂਸ ਨਾਲ ਪਈ ਆਪਣੀ ਸਾਂਝ ਨੂੰ ਲੈਕੇ ਜਾਰਡਨ ਨੇ ਦੱਸਿਆ ਕਿ ਜਦੋਂ ਉਹ 12ਵੀਂ ਜਮਾਤ ‘ਚ ਪੜਦੇ ਸੀ, ਤਾਂ ਓਦੋਂ ਹੀ ਉਹਨਾਂ ਬੰਟੀ ਨੂੰ ਮਿਲਣ ਦਾ ਮਨ ਬਣਾ ਲਿਆ ਸੀ. ਅਚਾਨਕ ਬੰਟੀ ਨਾਲ ਜਲੰਧਰ ਵਿਖੇ ਹੋਈ ਮੁਲਾਕਾਤ ਦੀ ਯਾਦ ਸਾਂਝੇ ਕਰਦਿਆਂ ਉਹਨਾਂ ਦੱਸਿਆ ਕਿ ਗਾਇਕ ਤੇ ਗੀਤਕਾਰ ਦੀ ਇਸ ਜੋੜੀ ਲਈ ਉਹ ਬਹੁਤ ਖੁਸ਼ ਨੇ. ਆਪਣੀ ਨਵੀਂ ਆ ਰਹੀ ਫਿਲਮ ਕਾਕੇ ਦਾ ਵਿਆਹ ਬਾਰੇ ਉਹਨਾਂ ਦੱਸਿਆ ਕਿ ਇਹ ਨਿਰੋਲ ਪਰਿਵਾਰਕ ਫਿਲਮ ਹੈ.

ਆਡੀਓ ਲਿੰਕ ‘ਤੇ ਕਲਿੱਕ ਕਰੋ ਅਤੇ ਸੁਣੋ ਪੂਰੀ ਇੰਟਰਵਿਊ।