Votes
[Rating: 0]

ਦਿੱਲੀ ਦਾ ਦੰਗਲ ਉਮੀਦਵਾਰ ਐਲਾਨਣ 'ਤੇ ਉਠੇ ਸਵਾਲਨਵੀਂ ਦਿੱਲੀ: 26 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਮੈਦਾਨ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ। ਇਸੇ ਦਰਮਿਆਨ ਸਰਨਾ ਧੜੇ ਨੇ ਮੈਦਾਨ ‘ਚ ਨਿੱਤਰੀਆਂ ਦੋ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਤੇ ਪੰਥਕ ਸੇਵਾ ਦਲ ਵੱਲੋਂ ਆਪਣੇ ਉਮੀਦਵਾਰ ਐਲਾਨਣ ਦੀ ਪ੍ਰਕਿਰਿਆ ਨੂੰ ਗੈਰਕਾਨੂੰਨੀ ਦੱਸਦਿਆਂ ਵੱਡੇ ਇਲਜ਼ਾਮ ਲਾਏ ਹਨ।

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁੱਖ ਚੋਣ ਕੋਆਰਡੀਨੇਟਰ ਇੰਦਰਮੋਹਨ ਸਿੰਘ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਚੋਣਾਂ ਲਈ ਪੰਜਾਬ ਦੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਉਮੀਦਵਾਰਾਂ ਦੇ ਸਰਕਾਰੀ ਦਸਤਾਵੇਜ਼ਾਂ ‘ਤੇ ਮਨਜ਼ੂਰਸ਼ੁਦਾ ਅਹੁਦੇਦਾਰ ਵਜੋਂ ਦਸਤਖਤ ਕਰਕੇ ਐਲਾਨਣ ਦਾ ਕੋਈ ਅਧਿਕਾਰ ਨਹੀ ਹੈ।

ਇਸੇ ਤਰ੍ਹਾਂ ਪੰਥਕ ਸੇਵਾ ਦਲ ਵੱਲੋਂ ਪਾਰਟੀ ਦੇ ਪ੍ਰਧਾਨ ਦੀ ਬਗੈਰ ਇਜਾਜ਼ਤ ਤੋਂ ਸਰਕਾਰੀ ਦਸਤਾਵੇਜਾਂ ‘ਤੇ ਟਿਕਟਾਂ ਦੇਣ ਲਈ ਦਸਤਖਤ ਕਰਨਾ ਗੁਰਦੁਆਰਾ ਨਿਯਮਾਂ ਦੀ ਉਲੰਘਣਾ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵੱਲੋਂ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਕੋਲ ਇਤਰਾਜ਼ ਦਾਖਲ ਕੀਤਾ ਗਿਆ ਹੈ।

ਪੰਥਕ ਸੇਵਾ ਦਲ ਦੇ ਜਨਰਲ ਸਕੱਤਰ ਕਰਤਾਰ ਸਿੰਘ ਕੋਛੜ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ ਹਨ। ਉਧਰ ਡੀਐਸਜੀਐਮਸੀ ਵੱਲੋਂ ਟੈਗੋਰ ਗਾਰਡਨ ਤੋਂ ਮੈਦਾਨ ‘ਚ ਉਤਾਰੇ ਗਏ ਉਮੀਦਵਾਰ ਪਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਸਾਡੀ ਪਾਰਟੀ ਵੱਲੋਂ ਗੁਰਦੁਆਰਾ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਹੀ ਦਸਤਾਵੇਜ਼ਾਂ ਤੇ ਅਧਿਕਾਰਿਕ ਦਸਤਖਤ ਕੀਤੇ ਗਏ ਹਨ ਜੋ ਕਾਨੂੰਨੀ ਪੱਖੋਂ ਬਿਲਕੁਲ ਸਹੀ ਹਨ। ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਸਾਰੇ ਕਾਗਜ਼ ਸਹੀ ਪਾਏ ਗਏ ਹਨ ਤੇ ਸਰਨਾ ਧੜ੍ਹੇ ਵੱਲੋਂ ਬਿਨਾਂ ਵਜ੍ਹਾ ਇਸ ਨੂੰ ਤੂਲ ਦਿੱਤਾ ਗਿਆ ਹੈ।

Source: http://abpsanjha.abplive.in/punjab/delhi-elections-254896/