Votes
[Rating: 4]

ਇੱਮੀਗਰੇਸ਼ਨ ਆਸਟ੍ਰੇਲੀਆ ਵਲੋਂ ਆਏ ਦਿਨ ਨਿਯਮਾਂ ‘ਚ ਤਬਦੀਲੀਆਂ ਕੀਤੀਆਂ ਜਾਂਦੀਆਂ ਹਨ, ਜਿਸ ਨਾਲ ਪ੍ਰਵਾਸੀ ਭਾਈਚਾਰਾ ਸਮੇਂ-ਸਮੇਂ ਪ੍ਰਭਾਵਿਤ ਹੁੰਦਾ ਰਹਿੰਦਾ ਹੈ, ਪਰ ਇਸ ਵਾਰ ਆਸਟ੍ਰੇਲੀਅਨ ਇੱਮੀਗਰੇਸ਼ਨ ਵਿਭਾਗ ਵਲੋਂ ਨਵੇਂ ਨਿਯਮਾਂ ਦੇ ਐਲਾਨ ਨਾਲ ਜਾਲਸਾਜਾਂ ਤੇ ਸ਼ਿਕੰਜਾ ਕੱਸਣ ਦੀਆਂ ਤਿਆਰੀਆਂ ਹਨ |

New Rules -Australia Immigration
ਆਉਣ ਵਾਲੇ ਦਿਨਾਂ ‘ਚ ਤਤਕਾਲੀ ਵੀਜ਼ਾ ਅਪਲਾਈ ਕਰਨ ਵਾਲਿਆਂ ਲਈ ਵੱਖ-ਵੱਖ ਸ਼ਰਤਾਂ ਲਾਗੂ ਹੋਣਗੀਆਂ, ਜਿਨਾਂ ਵਿੱਚੋਂ 4020(1)(b) ਨਿਯਮ/ਸ਼ਰਤ ਮੁਤਾਬਿਕ ਹੁਣ ਇੱਮੀਗਰੇਸ਼ਨ ਵਿਭਾਗ 3 ਸਾਲ ਦੀ ਬਜਾਏ ਪਿੱਛਲੇ 10 ਸਾਲਾਂ ਦਾ ਰਿਕਾਰਡ ਚੈੱਕ ਕਰੇਗਾ| ਇਸ ਰਿਕਾਰਡ ਚ ਤੱਤਕਾਲੀ ਵੀਜ਼ੇ ਲਈ ਜਮਾਂ ਕਰਵਾਏ ਗਏ ਦਸਤਾਵੇਜ਼ ਵੀ ਸ਼ਾਮਿਲ਼ ਹੋਣਗੇ | ਜੇ ਪਿਛਲੇ 10 ਸਾਲਾਂ ‘ਚ ਕਿਸੇ ਵੀ ਤੱਤਕਾਲੀ ਵੀਜ਼ੇ ਦੇ ਬਿਨੈ-ਪੱਤਰ ਚ ਕੋਈ ਵੀ ਗਲਤ ਦਸਤਾਵੇਜ਼ ਪਾਇਆ ਜਾਂਦਾ ਹੈ ਤਾਂ ਬਿਨੈਕਾਰ ਦਾ ਵੀਜਾ ਰੱਦ ਕੀਤਾ ਜਾ ਸਕਦਾ ਹੈ । ਨਵੀ ਸ਼ਰਤਾਂ ਚ ਨਿਯਮ 8020 ਦੇ ਮੁਤਾਬਿਕ ਜੇਕਰ ਸਰਕਾਰੀ ਸਿਹਤ ਸੇਵਾਂਵਾਂ ਦੇ ਤੁਸੀਂ ਪੈਸੇ ਪੱਖੋਂ ਦੇਣਦਾਰ ਹੋ ਤਾਂ ਵੀ ਤੁਹਾਡਾ ਤੱਤਕਾਲੀ ਵੀਜ਼ਾ ਰੱਦ ਕੀਤਾ ਜਾ ਸਕਦਾ ਹੈ । ਪਰ ਇਸ ਚ ਵੀਜ਼ਾ ਅਫ਼ਸਰ ਤੁਹਾਨੂੰ ਪੈਸੇ ਉਤਾਰਨ ਦਾ ਮੌਕਾ ਵੀ ਦੇ ਸਕਦਾ ਹੈ । ਇਹ ਸ਼ਰਤ ਸਾਰੇ ਤੱਤਕਾਲੀ ਵੀਜ਼ਾ ਵਰਗਾਂ ‘ਤੇ ਲਾਗੂ ਹੁੰਦੀ ਹੈ ਜਿਨ੍ਹਾਂ ਚ 188, 300, 400, 407, 457, 485, 489, 476, 500, 600 ਆਦਿ ਸ਼ਾਮਿਲ ਹਨ |

#BEWARE!!! New conditions imposed on most of the temporary visas lodged on 18 nov 2017, New condition 8602 which implies that holder must not havr outstanding public health debt, Condition 8564 states no involvement in any violent record or criminal conduct such as driving offence, credit card scams, financial crime, etc.; new condition 8304 stating same name must be maintained in all Australian identity documents!

Posted by Radio Haanji on Monday, November 6, 2017

ਸ਼ਰਤ/ਨਿਯਮ 8303 ਮੁਤਾਬਿਕ ਜੇ ਤੁਸੀਂ ਕਿਸੇ ਵੀ ਅਪਰਾਧਿਕ ਗਤੀਵਿਧੀਆਂ ਚ ਸ਼ਾਮਿਲ ਪਾਏ ਜਾਂਦੇ ਹੋ ਜਾਂ ਫੇਰ ਕਿਸੇ ਨੂੰ ਕਦੀ ਧਮਕਾਇਆ ਹੈ ਅਤੇ ਇਹ ਸਾਬਿਤ ਹੋ ਚੁੱਕਾ ਹੈ ਤਾਂ ਵੀ ਵੀਜ਼ਾ ਅਫ਼ਸਰ ਤੁਹਾਡਾ ਵੀਜ਼ਾ ਰੱਦ ਕਰ ਸਕਦਾ ਹੈ । ਵਿਭਾਗ ਵੱਲ ਵੱਖ-ਵੱਖ ਪਹਿਚਾਣ ਪੱਤਰਾਂ ਤੇ ਵੱਖ-ਵੱਖ ਨਾਮ ਦਰਜ਼ ਕਰਵਾਉਣ ਵਾਲੇ ਵੀ ਬਖਸ਼ੇ ਨਹੀਂ ਜਾਣਗੇ| ਸ਼ਰਤ/ਨਿਯਮ 8304 ਮੁਤਾਬਿਕ ਜਦ ਤੱਕ ਤੁਸੀਂ ਆਸਟ੍ਰੇਲੀਆ ‘ਚ ਹੋ ਤਾਂ ਤੁਹਾਡੇ ਪਹਿਚਾਣ ਪੱਤਰਾਂ ਤੇ ਇੱਕੋ ਨਾਮ ਹੋਣਾ ਚਾਹੀਦਾ ਹੈ ਜੇ ਅਜਿਹਾ ਨਹੀਂ ਹੈ ਤਾਂ ਵੀ ਤੁਹਾਡਾ ਵੀਜ਼ਾ ਰੱਦ ਹੋ ਸਕਦਾ ਹੈ । ਸ਼ਰਤ/ਨਿਯਮ 8564 ਅਨੁਸਾਰ ਜੇ ਤੁਹਾਡੀ ਕਦੀ ਵੀ ਅੱਤਵਾਦੀ ਗਤੀਵਿਧੀਆਂ ਚ ਜਾਂ ਫਿਰ ਮਨੁੱਖੀ ਸਮਗਲਿੰਗ ਚ ਸ਼ਮੂਲੀਅਤ ਤੋਂ ਇਲਾਵਾ ਕਿਸੇ ਭਾਈਚਾਰੇ ਲਈ ਖ਼ਤਰਾ ਹੋ ਤਾਂ ਵੀ ਤੁਹਾਡਾ ਵੀਜ਼ਾ ਰੱਦ ਹੋ ਸਕਦਾ ਹੈ ।

Written by Amrinder Gidha