ਦੁਨੀਆਂ ਭਰ ਦੇ 140 ਤੋਂ ਜ਼ਿਆਦਾ ਦੇਸਾਂ ਵਿੱਚ ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਦੇ ਮਾਮਲੇ ਸਾਹਮਣੇ ਆਏ ਹਨ।

ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਨੂੰ ਮਹਾਂਮਾਰੀ ਐਲਾਨਿਆ ਹੈ। ਪਰ ਆਸਟ੍ਰੇਲੀਆਈ ਬਾਜ਼ਾਰ ਵਿਚ ਇਸਦਾ ਅਸਰ ਬਾਕੀ ਦੁਨੀਆਂ ਨਾਲੋਂ ਕੁਝ ਅਜੀਬ ਹੈ. ਵੂਲਵਰਥਜ਼ ਅਤੇ ਕੋਲਜ਼ ਸਣੇ ਸੁਪਰ ਮਾਰਕੀਟ ਵਿਚ ਖ਼ਾਲੀ ਪਈਆਂ ਸ਼ੈਲਫਾਂ ਹੁਣ ਆਮ ਦ੍ਰਿਸ਼ ਹੈ. ਕੋਰੋਨਾ ਤੋਂ ਘਬਰਾਏ ਆਮ ਆਸਟ੍ਰੇਲੀਆਈ ਟਾਇਲਟ ਪੇਪਰ ਅਤੇ ਹੈਂਡ ਸੇਨੇਟਾਈਜ਼ਰ ਸਣੇ ਸਾਰੀਆਂ ਜ਼ਰੂਰੀ ਵਸਤਾਂ ਦੀ ਜਮ੍ਹਾਂਖੋਰੀ ਕਰ ਰਹੇ ਹਨ.

ਉਪਰੋਕਤ ਤੋਂ ਇਲਾਵਾ ਇਹਨਾਂ ਸੁਪਰ ਮਾਰਕੀਟ ਚੇਨ ਸਟੋਰਜ਼ ਨੇ ਪਾਸਤਾ ਅਤੇ ਚੌਲਾਂ ਸਮੇਤ ਕਈ ਖਾਧ ਉਤਪਾਦਾਂ ‘ਤੇ ਖਰੀਦ ਨਿਯਮ ਲਾਗੂ ਕਰ ਦਿੱਤੇ ਹਨ. ਪਰ ਇਸਦਾ ਆਉਣ ਵਾਲੇ ਦਿਨਾਂ ਵਿੱਚ ਆਸਟ੍ਰੇਲੀਆ ਦੀ ਖਾਧ ਸੁਰੱਖਿਆ ‘ਤੇ ਅਸਰ ਪੈ ਸਕਦਾ ਹੈ. ਹਾਲਾਂਕਿ National Farmers’ Federation ਦੇ ਪ੍ਰਮੁੱਖ ਕਾਰਜਕਾਰੀ Tony Mahar ਨੇ ਕਿਹਾ ਕਿ ਆਸਟ੍ਰੇਲੀਆ ਕੋਲ ਆਉਣ ਵਾਲੇ ਦਿਨਾਂ ਦਾ ਵਾਧੂ ਖੁਰਾਕ ਮੈਟੀਰੀਅਲ ਪਿਆ ਹੈ, ਅਤੇ ਮੁਲਕ ਵਿੱਚ ਖਾਣ-ਪੀਣ ਵਾਲੀਆਂ ਵਸਤਾਂ ਦੀ ਇਨ੍ਹੀ ਛੇਤੀ ਕਮੀ ਨਹੀਂ ਆ ਸਕਦੀ।

ਆਸਟ੍ਰੇਲੀਆ ਵਿੱਚ ਜਿਆਦਾਤਰ ਖੁਰਾਕ ਲੋੜਾਂ ਘਰੇਲੂ ਬਾਜ਼ਾਰ ਵਿਚੋਂ ਹੀ ਪੂਰੀਆਂ ਹੋ ਜਾਂਦੀਆਂ ਹਨ. National Farmers’ Federation ਮੁਤਾਬਿਕ ਰੋਜ਼ਾਨਾ ਖ਼ਪਤ ਦਾ ਕੇਵਲ 15 ਫ਼ੀਸਦ ਸਾਮਾਨ ਹੀ ਆਸਟ੍ਰੇਲੀਆ ਤੋਂ ਬਾਹਰੋਂ ਮੰਗਵਾਇਆ ਜਾਂਦਾ ਹੈ. ਇਥੋਂ ਤੱਕ ਕਿ ਆਸਟ੍ਰੇਲੀਆ ਵਿੱਚ ਪੈਦਾ ਕੀਤਾ ਜਾਂਦੇ ਅਨਾਜ ਜਾਂ ਹੋਰ ਖ਼ੁਰਾਕ ਮੈਟੀਰੀਅਲ ਵਿਚੋਂ ਦੋ ਤਿਹਾਈ ਦਰਾਮਦ ਯਾਨੀ ਬਾਹਰ ਭੇਜਿਆ ਜਾਂਦਾ ਹੈ. ਜਿਸਦਾ ਮਤਲਬ ਇਹ ਕਿ ਇਥੋਂ ਦੀ ਖੇਤੀਬਾੜੀ ਇੱਕ ਤਰੀਕੇ ਦਾ ਵਣਜ ਵੀ ਹੈ.

ਪਰ ਫੈਡਰਲ ਸਰਕਾਰ ਦਾ ਨਿਯਮ ਕਿ ਬਾਹਰੋਂ ਆਉਣ ਵਾਲਾ ਹਰ ਆਸਟ੍ਰੇਲੀਆਈ ਖੁਦ ਨੂੰ ਇੱਕ ਪੰਦਰਵਾੜੇ ਦੇ ਸਮੇ ਲਈ ਇਕੱਲਤਾ ਵਿਚ ਲੈ ਜਾਏਗਾ। ਜ਼ਰੂਰ ਹੀ ਇਸ ਨਿਯਮ ਨਾਲ ਖੁਰਾਕ ਅਤੇ ਸਪਲਾਈ ਚੇਨ ‘ਤੇ ਅਸਰ ਪਵੇਗਾ।

ਆਲਮੀ ਜੰਗ-ਦੋ ਵੇਲੇ ਵੀ ਆਸਟ੍ਰੇਲੀਆ ਵਿਚ ਲਾਜ਼ਮੀ ਵਸਤਾਂ ਜਿਵੇਂ ਖਾਣ-ਪੀਣ ਦਾ ਸਾਮਾਨ ਅਤੇ ਪੈਟਰੋਲ ਜਿਹੇ ਉਤਪਾਦਾਂ ਦੀ ਖਪਤ ਉੱਤੇ ਫੈਡਰਲ ਪਾਬੰਦੀਆਂ ਲੱਗ ਗਈਆਂ ਸਨ. ਸਾਲ 1942 ਵਿਚ ਲੋਕਾਂ ਨੇ ਘਰ ਵਿਚ ਸਾਮਾਨ ਜਮਾਂ ਕਰਨਾ ਸ਼ੁਰੂ ਕਰ ਦਿੱਤਾ ਸੀ, ਰਾਸ਼ਨਿੰਗ ਦੀ ਇਹ ਪ੍ਰੀਕ੍ਰਿਆ 1950 ਵੀ ਜਾਕੇ ਖ਼ਤਮ ਹੋਈ ਸੀ.

ਪਰ Tony Mahar ਦਾ ਮੰਨਣਾ ਹੈ ਕਿ ਅੱਜ ਦੇ ਦੌਰ ਵਿਚ ਲੋਕਾਂ ਨੂੰ ਸਮਝਦਾਰੀ ਦਿਖਾਉਣੀ ਚਾਹੀਦੀ ਹੈ.

 

News Credit: https://www.abc.net.au/news/2020-03-16/coronavirus-is-not-a-threat-to-food-supply-experts-say/12058412