Votes
[Rating: 0]
Australian Population

Courtesy: Herald Sun

ਚੀਨ ‘ਚ ਜਨਮੇ ਲੋਕ ਹੁਣ ਦੇਸ਼ ਦਾ ਦੂਜਾ ਸਭ ਤੋਂ ਵੱਡਾ ਪਰਵਾਸੀ ਗਰੁੱਪ ਬਣ ਗਏ ਹਨ, ਜੋਕਿ ਪਹਿਲੇ ਨੰਬਰ ‘ਤੇ ਚੱਲ ਰਹੇ ਨਿਊਜੀਲੈਂਡਰ ਲੋਕਾਂ ਦੀ ਗਿਣਤੀ ਦੇ ਬੇਹੱਦ ਕਰੀਬ ਹਨ. ਇਕ ਨਵੀਂ ਰਿਪੋਰਟ ਮੁਤਾਬਿਕ ਇਹ ਖੁਲਾਸਾ ਹੋਇਆ ਹੈ.

ਹਾਲ ਹੀ ਦੇ ਸਾਲਾਂ ਵਿੱਚ ਚੀਨੀ ਆਵਾਸ ਦਰ ਵਿੱਚ ਵਾਧਾ ਵੇਖਣ ਨੂੰ ਮਿਲਿਆ ਹੈ ਜੋਕਿ ਸਾਲ 2017 ਦੇ ਮੱਧ ਵਿੱਚ ਵੱਧ ਕੇ 606,450 ਹੋ ਗਈ ਸੀ – ਜਦਕਿ ਇਹ ਗਿਣਤੀ ਸਾਲ 2011 ਵਿਚ 220,000 ਤੋਂ ਵਧੀ ਹੈ.

ਚੀਨੀ ਆਵਾਸ ਹੁਣ ਦੂਜਾ ਸਭ ਤੋਂ ਵੱਡਾ ਪਰਵਾਸੀ ਗਰੁੱਪ ਹਨ, ਜੋ ਕਿ ਬਰਤਾਨਵੀ ਲੋਕਾਂ ਦੀ ਕੁੱਲ ਗਿਣਤੀ 997,830 ਨੂੰ ਵੀ ਪਛਾੜ ਰਿਹਾ ਹੈ, ਜਦਕਿ ਸਾਲ 2016 ਬਰਤਾਨਵੀ ਗਰੁੱਪ ਆਸਟ੍ਰੇਲੀਆ ਦਾ ਦੂਜਾ ਸਭ ਤੋਂ ਵੱਡਾ ਗਰੁੱਪ ਸੀ. ਮੁਲਕ ਦੇ ਤਾਜ਼ਾ ਜਨਸੰਖਿਆ ਅੰਕੜੇ ਆਸਟਰੇਲਿਆਈ ਅੰਕੜਾ ਵਿਭਾਗ ਯਾਨੀ ਏ.ਬੀ.ਐਸ. ਵੱਲੋਂ ਜਾਰੀ ਕੀਤੇ ਗਏ ਹਨ.

ਹਾਲ ਹੀ ਦੇ ਸਾਲਾਂ ਵਿਚ ਅੰਗਰੇਜੀ-ਜਨਸੰਖਿਆ ਦਾ ਭਾਈਚਾਰਾ ਥੋੜ੍ਹਾ ਘਟ ਗਿਆ ਹੈ ਕਿਉਂਕਿ ਨਵੇਂ ਮਾਈਗ੍ਰੈਂਟ ਮੈਂਬਰਾਂ , ਆਸਟ੍ਰੇਲੀਆ ਛੱਡਣ ਵਾਲਿਆਂ ਅਤੇ ਪਹਿਲਾਂ ਤੋਂ ਰਹਿ ਰਹੇ ਬਜ਼ੁਰਗਾਂ ਦੀ ਮੌਤ ਨਾਲ ਇਸ ਗਿਣਤੀ ਚ ਗਿਰਾਵਟ ਆਈ ਹੈ.

ਇਕ ਹੋਰ ਤੇਜ਼ੀ ਨਾਲ ਵਧ ਰਿਹਾ ਪ੍ਰਵਾਸੀ ਗਰੁੱਪ ਭਾਰਤੀ ਮੂਲ ਦਾ ਹੈ, ਜੋ 2011 ਵਿਚ 337,120 ਤੋਂ ਵੱਧ ਕੇ 2017 ਵਿਚ 537,780 ਹੋ ਗਿਆ.

ਅਗਲੇ ਵੱਡੇ ਗਰੁੱਪ ਫਿਲੀਪਿਨਸ (265,800), ਵੀਅਤਨਾਮੀ (250, 490), ਇਟਾਲੀਅਨਜ਼ (191,510) ਅਤੇ ਦੱਖਣੀ ਅਫਰੀਕੀ (185,390) ਹਨ.

ਗਰੀਸ ਦੇ ਜੰਮਿਆ ਅਤੇ ਜਰਮਨ ਜੰਮਿਆ, ਜੋ ਆਲਮੀ ਜੰਗ ਤੋਂ ਬਾਅਦ ਵੱਡੀ ਗਿਣਤੀ ਵਿਚ ਆਏ ਸਨ, ਪਰ 2011 ਤੋਂ 2017 ਦੇ ਵਿਚਾਲੇ ਉਹਨਾਂ ਦੇ 10,000 ਤੋਂ ਵੀ ਵੱਧ ਮੈਂਬਰ ਘਟੇ ਹਨ.

ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ 30 ਸਤੰਬਰ 2018 ਵਿਚ ਆਸਟਰੇਲੀਆ ਦੀ ਆਬਾਦੀ 25.1 ਮਿਲੀਅਨ ਸੀ ਜੋ ਕਿ ਸਲਾਨਾ ਅਨੁਮਾਨ ਮੁਤਾਬਿਕ 1.5 ਫੀਸਦ ਵੱਧ ਹੈ.

ਕੇਵਲ ਵਿਦੇਸ਼ੀ ਮਾਈਗਰੇਸ਼ਨ ਜੋਕਿ 240,100 ਪ੍ਰਵਾਸੀਆਂ ਦੇ ਦਾਖਲੇ ਨੂੰ ਦਰਜ ਕਰਦੀ ਹੈ, ਮੁਤਾਬਿਕ ਆਬਾਦੀ ਚ 61 ਫੀਸਦੀ ਵਾਧਾ ਹੋਇਆ ਹੈ, ਪਰ ਇਸ ਸਾਲ ਇਹ ਪਿਛਲੇ ਸਾਲ ਦੇ ਰਿਕਾਰਡ 259,400 ਦੇ ਪ੍ਰਵਾਸ ਦਾਖਲੇ ਤੋਂ ਘੱਟ ਹੀ ਦਰਜ ਕੀਤਾ ਗਿਆ.

ਏਬੀਐਸ ਦੇ ਆਬਾਦੀ ਦੇ ਨਿਰਦੇਸ਼ਕ ਐਂਥਨੀ ਗਰਬ ਨੇ ਕਿਹਾ ਕਿ ਸਤੰਬਰ 2018 ਦੇ ਅੰਤ ਤਕ ਕੁੱਲ ਦੇਸ਼ ਦੀ ਆਬਾਦੀ ਵਿੱਚ 395,100 ਲੋਕ ਜੁੜੇ ਹਨ, ਜਦਕਿ ਪਿਛਲੇ ਸਾਲ 407,000 ਲੋਕਾਂ ਦਾ ਜੋੜ ਆਬਾਦੀ ਚ ਗਿਣਿਆ ਗਿਆ ਸੀ.

“ਰਾਜਾਂ ਅਤੇ ਖੇਤਰੀ ਇਲਾਕਿਆਂ ਵਿਚ ਵਾਧਾ ਦਰ ਵੱਖੋ ਵੱਖਰੀ ਹੈ. ਵਿਕਟੋਰੀਆ ਵਿਚ 2.2 ਫੀਸਦੀ ਦੀ ਤੇਜ਼ੀ ਨਾਲ ਵਿਕਾਸ ਹੋਇਆ ਹੈ . ਨਿਊ ਸਾਊਥ ਵੇਲਜ਼ ਦੀ ਵਾਧਾ ਦਰ 1.5 ਫੀਸਦੀ ਵਧਣ ਦੇ ਨਾਲ 8 ਮਿਲੀਅਨ ਲੋਕਾਂ ਤੱਕ ਪਹੁੰਚ ਗਈ ਹੈ. ”

ਵਿਕਟੋਰੀਆ ਨੇ ਇਸ ਸਮੇਂ ਦੌਰਾਨ 140,000 ਲੋਕਾਂ ਨੂੰ ਸ਼ਾਮਿਲ ਕੀਤਾ ਹੈ, ਜਿਸਦੀ ਆਬਾਦੀ 6.5 ਮਿਲੀਅਨ ਨੂੰ ਪਾਰ ਕਰ ਗਈ ਹੈ.

ਇਸ ਹਫ਼ਤੇ, ਮੋਰਿਸਨ ਸਰਕਾਰ ਨੇ ਸਥਾਈ ਮਾਈਗਰੇਸ਼ਨ ਪ੍ਰੋਗਰਾਮ ਵਿੱਚ 30,000 ਦੀ ਕਟੌਤੀ, ਅਤੇ ਖੇਤਰੀ ਖੇਤਰਾਂ ਵਿੱਚ ਰਹਿਣ ਲਈ ਹੁਨਰਮੰਦ ਕਾਮਿਆਂ ਨੂੰ ਮਜਬੂਰ ਕਰਨ ਲਈ ਨਵੀਂ ਵੀਜ਼ਾ ਨੀਤੀਆਂ ਦੀ ਘੋਸ਼ਣਾ ਕੀਤੀ.

ਜਨਸੰਖਿਆ ਵਾਧਾ ਅਤੇ ਵਧ ਰਹੀ ਭੀੜ ਨੂੰ ਖਾਸ ਤੌਰ ‘ਤੇ ਮੇਲਬੋਰਨ ਅਤੇ ਸਿਡਨੀ ਵਿੱਚ ਇੱਕ ਮੁੱਖ ਮੁੱਦਾ ਮੰਨਿਆ ਜਾ ਰਿਹਾ ਹੈ.