India new maps of Jammu Kashmir and Ladakhਭਾਰਤ ਸਰਕਾਰ ਨੇ ਸ਼ਨੀਵਾਰ ਨੂੰ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਤੇ ਲੱਦਾਖ ਦੇ ਕੇਂਦਰ-ਸ਼ਾਸਿਤ ਪ੍ਰਦੇਸ਼ ਬਣਨ ਤੋਂ ਬਾਅਦ ਨਵਾਂ ਨਕਸ਼ਾ ਜਾਰੀ ਕਰ ਦਿੱਤਾ ਹੈ।

ਇਸ ਨਕਸ਼ੇ ਨੂੰ ਭਾਰਤ ਦੇ ਸਰਵੇ ਜਨਰਲ ਨੇ ਤਿਆਰ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿਚ ਦੋ ਜ਼ਿਲ੍ਹੇ ਹੋਣਗੇ-ਕਰਗਿਲ ਤੇ ਲੇਹ। ਇਸ ਤੋਂ ਬਾਅਦ ਬਾਕੀ ਦੇ 26 ਜ਼ਿਲ੍ਹੇ ਜੰਮੂ-ਕਸ਼ਮੀਰ ਵਿਚ ਹੋਣਗੇ।

ਇਸ ਨਕਸ਼ੇ ਮੁਤਾਬਕ ਭਾਰਤ ਵਿਚ ਹੁਣ 28 ਸੂਬੇ ਅਤੇ 9 ਕੇਂਦਰ ਸ਼ਾਸਿਤ ਸੂਬੇ ਹੋ ਗਏ ਹਨ।

5 ਅਗਸਤ, 2019 ਨੂੰ ਭਾਰਤੀ ਸੰਸਦ ਵਿਚ ਸੰਵਿਧਾਨ ਦੀ ਧਾਰਾ 370 ਤੇ 35-ਏ ਨੂੰ ਖ਼ਤਮ ਕਰਨ ਦਾ ਫੈਸਲਾ ਬਹੁਮਤ ਨਾਲ ਲਿਆ ਗਿਆ ਸੀ। ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਦੇ ਪੁਨਰਗਠਨ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ।

1947 ਵਿਚ ਜੰਮੂ-ਕਸ਼ਮੀਰ ਵਿਚ 14 ਜ਼ਿਲ੍ਹੇ ਹੁੰਦੇ ਸਨ. 2019 ਵਿਚ ਸਰਕਾਰ ਨੇ ਜੰਮੂ-ਕਸ਼ਮੀਰ ਦਾ ਪੁਨਰਗਠਨ ਕਰਦੇ ਹੋਏ 14 ਜ਼ਿਲ੍ਹਿਆਂ ਨੂੰ 28 ਜ਼ਿਲ੍ਹਿਆਂ ਵਿਚ ਬਦਲ ਦਿੱਤਾ ਹੈ।

ਖ਼ਾਸ ਗੱਲ ਇਹ ਹੈ ਕਿ ਨਵੇਂ ਨਕਸ਼ੇ ’ਚ ਪੀ. ਓ. ਕੇ. ਦੇ ਮੁਜ਼ੱਫਰਾਬਾਦ ਅਤੇ ਮੀਰਪੁਰ ਨੂੰ ਵੀ ਜੰਮੂ-ਕਸ਼ਮੀਰ ਦਾ ਹਿੱਸਾ ਵਿਖਾਇਆ ਗਿਆ ਹੈ। ਭਾਰਤ ਹਮੇਸ਼ਾ ਤੋਂ ਇਨ੍ਹਾਂ ਦੋਵਾਂ ਜ਼ਿਲਿਆਂ ਨੂੰ ਆਪਣਾ ਹਿੱਸਾ ਦੱਸਦਾ ਰਿਹਾ ਹੈ।

ਪਾਕਿਸਤਾਨ ਦੀ ਤਰਫ਼ੋ ਭਾਰਤ ਵਲੋਂ ਜਾਰੀ ਕੀਤੇ ਗਏ ਇਸ ਨਵੇਂ ਨਕਸ਼ੇ ‘ਤੇ ਇਤਰਾਜ ਜਤਾਇਆ ਗਿਆ ਹੈ.

The Gazette notification J&K Ladakh The Gazette notification J&K Ladakh1 The Gazette notification J&K Ladakh2

The New India Map J&K Ladakh Political Map of New India after 370 UT Ladakh map India